ਬਿਪਰੀਤਿ
bipareeti/biparīti

ਪਰਿਭਾਸ਼ਾ

ਸੰਗ੍ਯਾ- ਵੈਪਰੀਤ੍ਯ. ਵਿਪਰੀਤਤਾ ਦੇਖੋ, ਬਿਪਰੀਤ. "ਦੁਤੀਆਭਾਉ ਬਿਪਰੀਤਿ ਅਨੀਤਿ ਦਾਸਾ ਨਹਭਾਵਏ ਜੀਉ." (ਸ੍ਰੀ ਛੰਤ ਮਃ ੫) "ਸੰਤ ਕੀ ਨਿੰਦਾ ਸਾਯਤ ਕੀ ਪੂਜਾ, ਐਸੀ ਦ੍ਰਿੜੀ ਬਿਪਰੀਤਿ." (ਧਨਾ ਮਃ ੫) "ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ, ਮਨਿ ਨ ਮਨੀ ਬਿਪਰੀਤਿ." (ਮਾਰੂ ਅਃ ਮਃ ੫) ਪ੍ਰਿਥਿਵੀ ਪੁਰ ਵਿਸ੍ਟਾ ਮੁਤ੍ਰ ਸਿਟਦੇ ਹਨ, ਜ਼ਰਾ ਜ਼ਰਾ ਖੋਦਦੇ ਹਨ, ਪਰ ਮਨ ਵਿੱਚ ਵਿਰੋਧਭਾਵ ਨਹੀਂ ਮੰਨਦੀ.
ਸਰੋਤ: ਮਹਾਨਕੋਸ਼