ਬਿਪਾਕ
bipaaka/bipāka

ਪਰਿਭਾਸ਼ਾ

ਸੰ. ਵਿਪਾਕ. ਸੰਗ੍ਯਾ- ਪੱਕਣ ਦਾ ਭਾਵ। ੨. ਪਚਣਾ। ੩. ਪਸੀਨਾ. ਮੁੜ੍ਹਕਾ ੪. ਕਰਮ ਦਾ ਫਲ। ੫. ਉਮਰ. ਆਯੁ। ੬. ਭੋਗਣ ਲਾਇਕ ਪਦਾਰਥ। ੭. ਵਿ- ਵਿ- ਪਾਕ. ਵਿ ਸੰਸਕ੍ਰਿਤ, ਪਾਕ ਫਾਰਸੀ. ਬਹੁਤ ਪਵਿਤ੍ਰ. "ਪਾਕ ਬਿਪਾਕ ਰਹੀਮ ਕਬੀਰ." (ਗੁਪ੍ਰਸੂ) ਪਵਿਤ੍ਰਾਂ ਤੋਂ ਅਤਿ ਪਵਿਤ੍ਰ.
ਸਰੋਤ: ਮਹਾਨਕੋਸ਼