ਪਰਿਭਾਸ਼ਾ
ਸੰਗ੍ਯਾ- ਵਿਵੇਕਬੁੱਧਿ. ਵਿਚਾਰਬੁੱਧਿ. ਯਥਾਰਥ ਜਾਣਨ ਦੀ ਸਮਝ. ਸਤ੍ਯ ਅਸਤ੍ਯ ਦਾ ਵਿਚਾਰ. ਪ੍ਰਕ੍ਰਿਤਿ ਅਤੇ ਬ੍ਰਹਮ ਦਾ ਯਥਾਰਥ ਗਿਆਨ. "ਬਿਬੇਕਬੁਧਿ ਸਤਿਗੁਰੁ ਤੇ ਪਾਈਂ" (ਟੋਢੀ ਮਃ ੪) ੨. ਵਿ- ਵਿਵੇਕਬੁੱਧਿ ਵਾਲਾ. "ਬਿਬੇਕਬੁਧੀ ਸੁਖਿ ਰੈਣਿ ਵਿਹਾਣੀ." (ਸੂਹੀ ਛੰਤ ਮਃ ੩) ਰਾਤ੍ਰੀ ਤੋਂ ਭਾਵ ਅਵਸ੍ਥਾ ਹੈ.
ਸਰੋਤ: ਮਹਾਨਕੋਸ਼