ਪਰਿਭਾਸ਼ਾ
ਸੰ. ਵਿਭਾਸ ਸੰਗ੍ਯਾ- ਚਮਕ. ਪ੍ਰਕਾਸ਼ "ਜਨੁ ਰਾਤਿ ਕੇ ਦੂਰਿ ਬਿਭਾਸ ਦਸੋ ਦਿਸ." (ਚੰਡੀ ੧) ੨. ਸ਼ੋਭਾ। ੩. ਇੱਕ ਤੀਰਥ, ਜਿਸ ਦਾ ਨਾਮ ਪ੍ਰਭਾਸ ਭੀ ਹੈ, ਦੇਖੋ, ਸੋਮਨਾਥ। ੪. ਇੱਕ ਰਾਗ, ਜੋ ਭੈਰਵ ਨਾਟ ਦਾ ਔੜਵ ਹੈ. ਸੜਜ ਗਾਂਧਾਰ ਅਤੇ ਪੰਚਮ ਸ਼ੁੱਧ, ਧੈਵਤ ਅਤੇ ਰਿਸਭ ਕੋਮਲ ਹਨ. ਵਾਦੀ ਧੈਵਤ ਅਤੇ ਗਾਂਧਾਰ ਸੰਵਾਦੀ ਹੈ. ਮੱਧਮ ਅਤੇ ਨਿਸਾਦ ਵਰਜਿਤ ਹਨ. ਗਾਉਣ ਦਾ ਸਮਾਂ ਅਮ੍ਰਿਤ ਵੇਲਾ ਹੈ.#ਆਰੋਹੀ- ਸ ਰਾ ਗ ਪ ਧਾ ਸ.#ਅਵਰੋਹੀ- ਸ ਧਾ ਪ ਗ ਰਾ ਸ.#ਕਈ ਬਿਭਾਸ ਵਿੱਚ ਤੀਵ੍ਰ ਮੱਧਮ ਭੀ ਲਾ ਦਿੰਦੇ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪ੍ਰਭਾਤੀ ਨਾਲ ਮਿਲਕੇ ਆਇਆ ਹੈ.
ਸਰੋਤ: ਮਹਾਨਕੋਸ਼