ਪਰਿਭਾਸ਼ਾ
ਸੰ. ਵਿਮਲ. ਵਿ- ਮੈਲ ਰਹਿਤ. ਨਿਰਮਲ. ਸ਼ੁੱਧ. "ਇਹੁ ਪੂਰਨ ਬਿਮਲ ਬੀਚਾਰਾ." (ਸੋਰ ਮਃ ੫) "ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ." (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। ੨. ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. "ਤ੍ਰਿਕੁਟੀ ਛੂਟੀ ਬਿਮਲ. ਮਝਾਰਿ." (ਗਉ ਅਃ ਮਃ ੧) ੩. ਵਿ- ਵਿਸ਼ੇਸ ਕਰਕੇ ਮੈਲ ਸਹਿਤ. ਮਹਾਂ ਮਲੀਨ. "ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ." (ਮਾਰੂ ਸੋਲਹੇ ਮਃ ੧) ਅੱਗੇ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ.
ਸਰੋਤ: ਮਹਾਨਕੋਸ਼