ਪਰਿਭਾਸ਼ਾ
ਫ਼ਾ. [ِورد] ਵਿਰਦ. ਸੰਗ੍ਯਾ- ਸਿੱਖ. ਮੁਰੀਦ. "ਰਾਖ ਹੈਂ ਜਰੂਰ ਲਾਜ ਆਪਨੇ ਬਿਰਦ ਕੀ." (ਨਾਪ੍ਰ) ੨. ਅ਼. ਨਿਤ੍ਯਕਰਮ। ੩. ਨਿਤ੍ਯ ਦਾ ਭਜਨ. ਜਪ ਆਦਿ ਧਰਮ ਦੇ ਨਿਤ੍ਯ ਕਰਮ। ੪. ਵਿਸ਼੍ਰਾਮ ਦਾ ਅਸਥਾਨ। ੫. ਧਰਮ ਦਾ ਚਿੰਨ੍ਹ. "ਬਿਰਦ ਸੀਸ ਪਰ ਤੇ ਉਤਰਾਵਹੁ." (ਗੁਪ੍ਰਸੂ) ੬. ਰਾਜਿਆਂ ਬਾਦਸ਼ਾਹਾਂ ਦੇ ਦਰਵਾਜ਼ੇ ਪੁਰ ਅਥਵਾ ਸਵਾਰੀ ਵੇਲੇ ਉਨ੍ਹਾਂ ਦੇ ਅੱਗੇ ਕਵਿ (ਬੰਦੀਜਨ) ਅਤੇ ਚੋਬਦਾਰ ਆਦਿ ਜੋ ਉਨ੍ਹਾਂ ਦਾ ਯਸ਼ ਆਸ਼ੀਰਵਾਦ ਅਤੇ ਵੰਸ਼ਾਵਲੀ ਪੜ੍ਹਦੇ ਹਨ, ਉਸ ਦੀ ਭੀ ਬਿਰਦ ਸੰਗ੍ਯਾ ਹੈ. ਇਸ ਨੂੰ ਬਿਰਦਾਵਲਿ ਭੀ ਆਖਦੇ ਹਨ.#ਬਿਰਦ ਵਿੱਚ ਗਣ, ਅਕ੍ਸ਼੍ਰ, ਅਤੇ ਮਾਤ੍ਰਾ ਦਾ ਕੋਈ ਹਿਸਾਬ ਨਹੀਂ, ਕਿੰਤੁ ਪਦਾਂ ਦਾ ਅਨੁਪ੍ਰਾਸ ਅਤੇ ਜੜਤ ਸੁੰਦਰ ਹੋਵੇ.#ਉਦਾਹਰਣ-#ਸ਼੍ਰੀ ੧੧੧ ਮਾਨ, ਸਰਵ ਗੁਣ ਖਾਨ, ਸੇਵਕ ਪ੍ਰਿਯ ਪਾਨ, ਮਹਿਮਾ ਮਹਾਨ, ਅਖੰਡ ਭੁਜਦੰਡ, ਭੂਸਿਤ ਕੋਦੰਡ, ਰਵਿ ਸਮ ਪ੍ਰਚੰਡ, ਜੋਤੀ ਅਖੰਡ. ਪਰਮੋਦਾਰ, ਪਰਮਾਵਤਾਰ, ਗੁਣਗਣਾਗਾਂਰ, ਕਵਿਜਨ ਆਧਾਰ. ਮਹਾਰਾਜਾਧਿਰਾਜ, ਪਤਿ ਸੰਪਤਿ ਸਮਾਜ, ਸੁਭਟ ਸਿਰਤਾਜ, ਗਰੀਬਨਿਵਾਜ. ਸ਼ਰਣਾਗਤ ਪ੍ਰਤਿਪਾਲਕ, ਸ਼ਤ੍ਰੁਘਾਲਕ, ਗਰਬਗਾਲਕ ਅਨ੍ਯਾਯਕਾਲਕ, ਬੀਰੋਨਬੀਰ, ਧੀਰਾਨਧੀਰ, ਪੀਰਾਨਪੀਰ, ਅਤਿਸ਼ਯ ਗੰਭੀਰ, ਉਪਮਾ ਅਨੂਪ, ਕੀਰਤਿਸ੍ਤੂਪ, ਸੁੰਦਰ ਸ੍ਵਰੂਪ. ਸੇਨਾਵਾਹਕ, ਪ੍ਰਤਿਪਕ੍ਸ਼ਿਦਾਹਕ, ਪ੍ਰਣਿਨਿਵਾਹਕ, ਗੁਣਗ੍ਰਾਹਕ. ਸੋਢਿਵੰਸ਼ਾਵਤੰਸ਼, ਭਕ੍ਤਮਨ ਮਾਨਸਹੰਸ. ਮ੍ਰਿਤ ਭਾਰਤ ਕੋ ਅਮ੍ਰਿਤਦਾਨ ਦ੍ਵਾਰਾ ਸਜੀਵ ਕਰਤਾ, ਜਗਤ ਗੁਰੂ ਨਾਨਕ ਕੀ ਪਰਮਜੋਤਿ, ਸ਼੍ਰੀ ਗੁਰੂ ਰਾਮਦਾਸ ਸਾਹਿਬ ਕੇ ਨਾਤੀ, ਪਰਮ ਪੂਜ੍ਯ ਗੁਰੂ ਅਰਜਨਦੇਵ ਕੇ ਪਰਪੌਤ੍ਰ, ਮੀਰੀ ਪੀਰੀ ਕੇ ਧਨੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਕੇ ਪੋਤ੍ਰ, ਅਨਾਥ ਭਾਰਤ ਕੇ ਸਹਾਯਕ, ਸ਼੍ਰੀ ਗੁਰੂ ਤੇਗਬਹਾਦੁਰ ਕੇ ਸਰਵਗੁਣ ਪਾਤ੍ਰ ਸੁਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਕੀ ਸਦਾ ਜਯ ਹੋ! ੭. ਵਿ- ਰਦ. ਜਿਸ ਦੇ ਰਦ (ਦੰਦ) ਨਹੀਂ.
ਸਰੋਤ: ਮਹਾਨਕੋਸ਼
BIRD
ਅੰਗਰੇਜ਼ੀ ਵਿੱਚ ਅਰਥ2
s. m, Daily use, practice, task; the garb of a sádhú:—bird karná, v. n. To repeat the name of God, to worship (properly Vird):—bird khilárná, v. n. To be shameless.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ