ਬਿਰਮਾਵਨ
biramaavana/biramāvana

ਪਰਿਭਾਸ਼ਾ

ਕ੍ਰਿ- ਵਿਰਮਣ ਕਰਨਾ. ਰੋਕਣਾ. "ਅਧਬੀਚ ਹੀ ਬਾਨਨ ਸੌ ਬਿਰਮਾਯੋ." (ਕ੍ਰਿਸਨਾਵ) ੨. ਠਹਰਨਾ. ਆਰਾਮ ਨਾਲ ਬੈਠਣਾ. "ਪ੍ਰਾਨ ਜੁ ਬਾਕੇ ਬਿਰੁ ਨਹੀ, ਕੈਸੇ ਬਿਰਮਾਵਉ?" (ਬਿਲਾ ਸਧਨਾ) ੩. ਪ੍ਰਸੰਨ ਕਰਨਾ. ਰਿਝਾਉਣਾ. "ਲਾਜ ਨ ਆਵੈ ਅਗਿਆਨਮਤੀ, ਦੁਰਜਨ ਬਿਰਮਾਈਐ." (ਬਿਲਾ ਛੰਤ ਮਃ ੫)
ਸਰੋਤ: ਮਹਾਨਕੋਸ਼