ਬਿਵਸਥਾ
bivasathaa/bivasadhā

ਪਰਿਭਾਸ਼ਾ

ਸੰ. ਅਵਸ੍‍ਥਾ. ਸੰਗ੍ਯਾ- ਉਮਰ. ਆਯੁ. "ਬਾਰ ਬਿਵਸਥਾ ਤੁਝਹਿ ਪਿਆਰੈ ਦੂਧ." (ਸੁਖਮਨੀ) ੨. ਦਸ਼ਾ ਹਾਲਤ. "ਦੁਹੂ ਬਿਵਸਥਾ ਤੇ ਜੋ ਮੁਕਤਾ." (ਮਾਰੂ ਅਃ ਮਃ ੫) ੩. ਸੰ. ਵ੍ਯਵਸ੍‍ਥਾ. ਵ੍ਯ- ਅਵ- ਸ੍‍ਥਾ ਠਹਿਰਣ ਦਾ ਭਾਵ. ਕਾਇਮ ਹੋਣਾ. ਕਿਸੇ ਬਾਤ ਨੂੰ ਪੱਕਾ ਕਰਨ ਦੀ ਕ੍ਰਿਯਾ। ੪. ਧਰਮ ਦਾ ਫੈਸਲਾ। ੫. ਧਾਰਮਿਕ ਮਰਯਾਦਾ. ਦੇਖੋ, ਸ੍ਵਸਤਿ ਬਿਵਸਥਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِوستھا

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਪ੍ਰਬੰਧ , arrangement
ਸਰੋਤ: ਪੰਜਾਬੀ ਸ਼ਬਦਕੋਸ਼