ਬਿਹਾਗੜਾ
bihaagarhaa/bihāgarhā

ਪਰਿਭਾਸ਼ਾ

ਇਹ ਬਿਲਾਵਲ ਠਾਟ ਦਾ ਸੰਪੂਰਣ ਰਾਗ ਹੈ. ਬਿਹਾਗ ਵਿੱਚ ਕੋਮਲ ਨਿਸਾਦ ਲਾਉਣ ਤੋਂ ਬਿਹਾਗੜਾ ਹੋ ਜਾਂਦਾ ਹੈ. ਇਸ ਵਿੱਚ ਤੀਵ੍ਰ ਮੱਧਮ ਭੀ ਬਹੁਤ ਦੁਰਬਲ ਹੋਕੇ ਲਗ ਜਾਂਦਾ ਹੈ. ਵਾਦੀ ਸੁਰ ਗਾਂਧਾਰ ਅਤੇ ਸੰਵਾਦੀ ਕੋਮਲ ਨਿਸਾਦ ਹੈ. ਅੰਤਰੇ ਵਿੱਚ ਸ਼ੁੱਧ ਨਿਸਾਦ ਭੀ ਲਗਦਾ ਹੈ. ਗਾਉਣੁ ਦਾ ਵੇਲਾ ਅੱਧੀ ਰਾਤ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਰਾਗ ਦਾ ਨੰਬਰ ਸੱਤਵਾਂ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بِہاگڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a musical measure in Indian classical music; also ਬਿਹਾਗ
ਸਰੋਤ: ਪੰਜਾਬੀ ਸ਼ਬਦਕੋਸ਼