ਪਰਿਭਾਸ਼ਾ
ਸੰ. ਬਿੰਬ ਅਤੇ ਵਿੰਬ. ਸੰਗ੍ਯਾ- ਪ੍ਰਤਿਬਿੰਬ. ਛਾਇਆ. ਅਕਸ। ੨. ਉਹ ਵਸ੍ਤੁ, ਜਿਸ ਦਾ ਪ੍ਰਤਿਬਿੰਬ (ਅਕਸ਼) ਪੈਂਦਾ ਹੈ, "ਜਿਉ ਪ੍ਰਤਿਬਿੰਬ, ਬਿੰਬ ਕਉ ਮਿਲੀ ਹੈ." (ਆਸਾ ਕਬੀਰ) ੩. ਕਮੰਡਲੁ। ੪. ਸੂਰਜ ਦਾ ਮੰਡਲ (ਦਾਯਰਾ). ੫. ਜਲ. "ਬਿੰਬ ਬਿਨਾ ਕੈਸੇ ਕਪਰੇ ਧੋਈ?" (ਗੌਂਡ ਕਬੀਰ) ਦੇਖੋ, ਬਾਣੀ ੧। ੬. ਬੁਲਬੁਲਾ, ਬੁਦਬੁਦਾ. "ਜਿਨਿ ਬਿੰਬ ਕਾ ਕੋਟੁ ਉਸਾਰਿਆ." (ਸੂਹੀ ਛੰਤ ਮਃ ੧) ਜਿਸ ਨੇ ਵੀਰਯ ਅਤੇ ਰਜ ਦੇ ਬੁਲਬੁਲੇ ਤੋਂ ਸ਼ਰੀਰਰੂਪ ਕੋਟ ਉਸਾਰਿਆ। ੭. ਰਕਤਫਲਾ. ਕੁੰਦਰੁ ਫਲ, ਜਿਸ ਦਾ ਰੰਗ ਲਾਲ ਹੁੰਦਾ ਹੈ, ਕਵਿ ਜਨ ਇਸ ਦੀ ਉਪਮਾਂ ਹੇਠਾਂ ਨੂੰ ਦਿੰਦੇ ਹਨ. Boswellia thurifera. "ਗੇਂਦਾ ਕਲਗਾ ਬਿੰਬ ਬਿਧੂਪ." (ਗੁਪ੍ਰਸੂ) ੮. ਕੈਲਾਸ ਪਰਵਤ. "ਬਿੰਬ ਸੁਮੇਰੁ ਮਹਾਂ ਗਰਜਾਯੋ." (ਕ੍ਰਿਸਨਾਵ) ੯. ਡਿੰਗ. ਸੂਰਜ.
ਸਰੋਤ: ਮਹਾਨਕੋਸ਼