ਬੀਲਾ
beelaa/bīlā

ਪਰਿਭਾਸ਼ਾ

[قوُلنج] ਕ਼ੂਲੰਜ. Colic ਨਾਭੀ (ਧੁੰਨੀ) ਦੇ ਆਸ ਪਾਸ ਆਂਦਰਾਂ ਵਿੱਚ ਧੂਹ ਪੈ ਕੇ ਅਜੇਹਾ ਸੂਲ ਉਠਦਾ ਹੈ, ਜਾਣੋ ਕੋਈ ਢਿੱਡ ਵਿੱਚ ਚੀਰਾ ਦੇ ਰਿਹਾ ਹੈ. ਕਦੇ ਕਦੇ ਇਸ ਦਾ ਦੌਰਾ ਠਹਿਰ ਜਾਂਦਾ ਹੈ. ਇਸ ਦਾ ਸਿੱਧ ਇਲਾਜ ਹੈ ਕਿ ਹਲਦੀ ਦੀ ਗੱਠੀ ਪਾਣੀ ਨਾਲ ਬਰੀਕ ਪੀਸਕੇ ਕਾਗਜ ਉੱਤੇ ਲੇਪ ਕਰਨੀ, ਜਦ ਜਰਾ ਆਠਰ ਜਾਵੇ ਤਾਂ ਉਸ ਦੀ ਬੱਤੀ ਵੱਟ ਲੈਣੀ. ਬੱਤੀ ਨੂੰ ਸੁਕਾਕੇ ਉਸ ਦੇ ਇੱਕ ਸਿਰੇ ਨੂੰ ਅੱਗ ਲਾਕੇ ਮੂੰਹ ਨਾਲ ਧੂੰਆਂ ਪੀਣਾ.#ਜੋ ਦਵਾਈਆਂ ਸੂਲ ਰੋਗ ਵਿੱਚ ਵਰਤਣੀਆਂ ਲਿਖੀਆਂ ਹਨ, ਉਨ੍ਹਾਂ ਦਾ ਵਰਤਣਾ ਭੀ ਲਾਭਦਾਇਕ ਹੈ.
ਸਰੋਤ: ਮਹਾਨਕੋਸ਼

BÍLÁ

ਅੰਗਰੇਜ਼ੀ ਵਿੱਚ ਅਰਥ2

s. m, Colic;—a. (M.) Ready to cry in play; timid, cowardly.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ