ਬੁਝਾਉਣਾ
bujhaaunaa/bujhāunā

ਪਰਿਭਾਸ਼ਾ

ਕ੍ਰਿ- ਬੋਧ (ਗਿਆਨ) ਕਰਾਉਣਾ. ਸਮਝਾਉਣਾ. "ਗੁਰਸੁਰਤਿ ਬੁਝਾਈਐ." (ਸੂਹੀ ਅਃ ਮਃ ੧) "ਗੁਰਸਬਦਿ ਬੁਝਾਹੀ." (ਮਃ ੪. ਗਉ ਵਾਰ ੧) "ਤੇਰੇ ਗੁਣ ਗਾਵਾ, ਦੇਹਿ ਬੁਝਾਈ." (ਬਿਲਾ ਮਃ ੧) ੨. ਮਚਦੀ ਹੋਈ ਅਗਨਿ ਨੂੰ ਸ਼ਾਂਤ ਕਰਨਾ. "ਜਿਸੁ ਬੁਝਾਇਹਿ ਅਗਨਿ." (ਮਃ ੫. ਵਾਰ ਰਾਮ ੨)
ਸਰੋਤ: ਮਹਾਨਕੋਸ਼

ਸ਼ਾਹਮੁਖੀ : بُجھاؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to extinguish, put out (fire); to switch off (light); to quench or slake (thirst); to put (question, riddle)
ਸਰੋਤ: ਪੰਜਾਬੀ ਸ਼ਬਦਕੋਸ਼