ਬੁਲਬੁਲ
bulabula/bulabula

ਪਰਿਭਾਸ਼ਾ

ਫੁੱਲਾਂ ਦਾ ਪਿਆਰ ਇੱਕ ਪੰਛੀ, ਜਿਸ ਦਾ ਕੱਦ ਚੰਡੋਲ ਜਿੱਡਾ ਹੁੰਦਾ ਹੈ. ਇਸ ਦਾ ਸਿਰ ਕਾਲਾ ਖੰਭ ਚਿੱਤਮਿਤਾਲੇ ਖਾਕੀ ਰੰਗ ਦੇ ਅਤੇ ਦੁਮ ਹੇਠ ਲਾਲ ਵਾਲ ਹੁੰਦੇ ਹਨ, ਜਿਸ ਤੋਂ "ਗੁਲਦੁਮ" ਨਾਮ ਹੋਗਿਆ ਹੈ. ਇਸ ਦੀ ਆਵਾਜ ਮਿੱਠੀ ਹੁੰਦੀ ਹੈ. ਜਦ ਇਹ ਖੁਸ਼ ਹੋਕੇ ਗਾਉਂਦਾ ਹੈ, ਤਾਂ ਸਿਰ ਦੇ ਵਾਲ ਕਲਗੀ ਦੀ ਤਰਾਂ ਸ਼ੋਭਾ ਦਿੰਦੇ ਹਨ. ਅਨੇਕ ਕਵੀਆਂ ਨੇ ਇਸ ਨੂੰ "ਹਜਾਰਦਾਸਤਾ" ਕਹਿ ਦਿੱਤਾ ਹੈ. ਬਹੁਤ ਲੋਕ ਬੁਲਬੁਲ ਲੜਾਉਣ ਲਈ ਪਾਲਦੇ ਹਨ. ਦੇਖੋ, ਹਜਾਰਦਾਸਤਾਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُلبُل

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

nightingale, philomel, a singing garden bird considered by poets as lover of flowers
ਸਰੋਤ: ਪੰਜਾਬੀ ਸ਼ਬਦਕੋਸ਼

BULBUL

ਅੰਗਰੇਜ਼ੀ ਵਿੱਚ ਅਰਥ2

s. f, The Indian nightingale.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ