ਬੇਦਾਰ
baythaara/bēdhāra

ਪਰਿਭਾਸ਼ਾ

ਫ਼ਾ. [بیدار] ਵਿ- ਜਾਗਦਾ ਹੋਇਆ। ੨. ਹੋਸ਼ਿਯਾਰ. ਸਾਵਧਾਨ। ੩. ਸੰਗ੍ਯਾ- ਖੇਲ. ਤਮਾਸ਼ਾ. "ਦੁਨੀਆ ਹੁਸ਼ੀਆਰ ਬੇਦਾਰ, ਜਾਗਤ ਮਸੀਅਤ ਹਉ ਰੇ ਭਾਈ." (ਰਾਮ ਕਬੀਰ) ਖੇਲ ਤਮਾਸ਼ੇ ਵਿੱਚ ਹੋਸ਼ਿਆਰ ਦੁਨੀਆਦਾਰੋ! ਤੁਸੀਂ ਜਾਗਦੇ ਹੀ ਲੁੱਟੀਂਦੇ ਹੋ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے دار

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

awake, alert, conscious, active, wakeful, vigilant
ਸਰੋਤ: ਪੰਜਾਬੀ ਸ਼ਬਦਕੋਸ਼