ਪਰਿਭਾਸ਼ਾ
ਇੱਕ ਛੰਦ. ਲੱਛਣ- ਦਾਰ ਚਰਣ, ਪ੍ਰਤਿ ਚਰਣ, ਨ, ਸ, ਸ, ਲ, ਗ. , , , , .#ਉਦਾਹਰਣ-#ਕਹ ਕਹ ਸੁ ਕੂਕਤ ਕੰਕਯੰ,#ਬਹ ਬਹਤ ਬੀਰ ਸੁ ਬੰਕਯੰ,#ਲਹ ਲਹਤ ਬਾਣ ਕ੍ਰਿਪਾਣਯੰ,#ਗਹ ਗਹਤ ਪ੍ਰੇਤ ਮਸਾਣਯੰ.#(ਚੰਡੀ ੨)#(ਅ) ਦੂਜਾ ਰੂਪ- ਚਾਰ ਚਰਣ. ਪ੍ਰਤਿ ਚਰਣ ਸ, ਜ, ਜ, ਗ. , , , . ਇਹ ਸਰੂਪ "ਸੰਯੁਤਾ" ਦਾ ਹੈ.#ਉਦਾਹਰਣ-#ਰਣ ਕੋਪ ਕਾਲ ਕਰਾਲਿਯੰ,#ਖਟਅੰਗ ਪਾਣਿ ਉਛਾਲਿਯੰ,#ਸਿਰ ਸੁੰਭ ਹੱਥ ਦੁਛੰਡਿਯੰ,#ਇਕ ਚੋਟ ਦੁਸ੍ਟ ਵਿਹੰਡਿਯੰ.#(ਚੰਡੀ ੨)
ਸਰੋਤ: ਮਹਾਨਕੋਸ਼