ਪਰਿਭਾਸ਼ਾ
ਸੰਗ੍ਯਾ- ਨੌਕਾ. ਕਿਸ਼ਤੀ. "ਬੂਡਤ ਕਉ ਜੈਸੇ ਬੇੜੀ ਮਿਲਤ." (ਮਾਲੀ ਮਃ ੫) ੨. ਪਗਬੰਧਨ. ਜੌਲਾਨ. "ਗੁਰਿ ਪੂਰੈ ਬੇੜੀ ਕਾਟੀ." (ਸੋਰ ਮਃ ੫) ੩. ਕੋਠੜੀ, ਜੋ ਵੇੜ੍ਹਨ (ਵੇਸ੍ਟਨ) ਵਾਲੀ ਹੈ. "ਪੜਿ ਪੜਿ ਬੇੜੀ ਪਾਈਐ." (ਵਾਰ ਆਸਾ) ੪. ਵਿ- ਵੇੜ੍ਹੀ. ਵੇਸ੍ਟਿਤ. ਲਪੇਟੀ ਹੋਈ. "ਰਹੀ ਸੁ ਬੇੜੀ ਹਿੰਙੁ ਦੀ, ਗਈ ਕਥੂਰੀ ਗੰਧੁ." (ਸ. ਫਰੀਦ)
ਸਰੋਤ: ਮਹਾਨਕੋਸ਼
ਸ਼ਾਹਮੁਖੀ : بیڑی
ਅੰਗਰੇਜ਼ੀ ਵਿੱਚ ਅਰਥ
boat, canoe, dinghy; shackle, fetter, bilboes
ਸਰੋਤ: ਪੰਜਾਬੀ ਸ਼ਬਦਕੋਸ਼