ਬੈਰਾਗ
bairaaga/bairāga

ਪਰਿਭਾਸ਼ਾ

ਸੰ. ਵਿਰਾਗ. ਸੰਗ੍ਯਾ- ਰਾਗ (ਮੁਹੱਬਤ) ਦਾ ਅਭਾਵ ਪਦਾਰਥਾਂ ਵਿੱਚ ਪ੍ਰੇਮ ਦਾ ਨਾ ਹੋਣਾ. ਵੈਰਾਗ੍ਯ. ਵਿਰਾਗ ਦਾ ਭਾਵ. ਦੇਖੋ, ਵੈਰਾਗ। ੨. ਰੁਦਨ. ਰੋਣਾ. "ਸਹਜ ਬੈਰਾਗ. ਸਹਜੇ ਹੀ ਹਸਨਾ." (ਗਉ ਅਃ ਮਃ ੫) ਦੇਖੋ, ਬੈਰਾਗ ਛੁੱਟਣਾ। ੩. ਉਪਰਾਮਤਾ. "ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ." (ਸਃ ਮਃ ੯) ਵੇਸ (ਭੇਖ) ਤੋਂ ਭੀ ਜਿਸ ਨੇ ਉਪਰਾਮਤਾ ਗ੍ਰਹਿਣ ਕੀਤੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بَیراگ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਵਿਰਾਗ , renunciation, non-attachment
ਸਰੋਤ: ਪੰਜਾਬੀ ਸ਼ਬਦਕੋਸ਼

BAIRÁG

ਅੰਗਰੇਜ਼ੀ ਵਿੱਚ ਅਰਥ2

s. m, eparation; freedom from passion or worldly attachments; renunciation of werldly pleasures, seclusion from the world; devotion, austerity, penance.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ