ਬੰਸ
bansa/bansa

ਪਰਿਭਾਸ਼ਾ

ਸੰ. ਵੰਸ਼. ਸੰਗ੍ਯਾ- ਬਾਂਸ. "ਤਜ ਚੰਦਨ. ਗਹਿ ਬੰਸ ਸੰਤਾਪੀ." (ਨਾਪ੍ਰ) "ਦਾਵਾ ਬਨਬੰਸ ਪਰ." (ਗੁਪ੍ਰਸੂ) ਬਾਂਸ ਦੇ ਜੰਗਲ ਪੁਰ ਜੈਸੇ ਦਾਵਾ ਅਗਨਿ ਪ੍ਰਬਲ ਹੈ। ੨. ਬਾਂਸ ਦੀ ਤਰਾਂ ਜੋ ਵ੍ਰਿੱਧੀ ਕਰੇ, ਕੁਲ. "ਸੋਢੀਬੰਸ ਉਪਜਿਓ ਜਥਾ." (ਵਿਚਿਤ੍ਰ) ੩. ਬਾਂਸ ਦੀ ਪੋਰੀ ਦਾ ਵਾਜਾ. ਬਾਂਸਰੀ. ਮੁਰਲੀ। ੪. ਪਿੱਠ ਦੀ ਹੱਡੀ. ਕੰਗਰੋੜ। ੫. ਨੱਕ ਦੀ ਹੱਡੀ। ੬. ਤਲਵਾਰ ਦੀ ਧਾਰ ਅਤੇ ਪਿੱਠ ਦੇ ਮੱਧ ਉਭਰਿਆ ਹੋਇਆ ਭਾਗ। ੭. ਬਾਰਾਂ ਹੱਥ ਦੀ ਲੰਬਾਈ। ੮. ਜੰਗ ਦਾ ਸਾਮਾਨ। ੯. ਵਿਸਨੁਦੇਵਤਾ। ੧੦. ਫੁੱਲ। ੧੧. ਸੰ. ਵ੍ਯੰਸ਼. ਵਿਨਾ ਅੰਸ਼. ਬੰਧ੍ਯਾ (ਬਾਂਝ). "ਬੰਸ ਕੋ ਪੂਤੁ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲੁ। ੧੨. ਔਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بنس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

dynasty, tribe, clan; lineage, descent, line, family
ਸਰੋਤ: ਪੰਜਾਬੀ ਸ਼ਬਦਕੋਸ਼

BAṆS

ਅੰਗਰੇਜ਼ੀ ਵਿੱਚ ਅਰਥ2

s. m, ffspring, a descendant, genealogy, pedigree, stock; race, line, lineage, house, family:—bans lochan, s. m. A white flinty substance found in the joints of bamboos (also called tabáshír); i. q. Banas.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ