ਭਦੌੜ
bhathaurha/bhadhaurha

ਪਰਿਭਾਸ਼ਾ

ਰਾਜ ਪਟਿਆਲੇ ਵਿੱਚ ਬਰਨਾਲੇ ਦੇ ਪਾਸ ਫੂਲਵੰਸ਼ੀ ਬਾਬਾ ਆਲਾਸਿੰਘ ਦੀ ਵਸਾਈ ਨਗਰੀ, ਜਿਸ ਵਿੱਚ ਰਾਮਸਿੰਘ ਦੇ ਵਡੇ ਪੁਤ੍ਰ ਦੁੱਨੇ ਦੀ ਔਲਾਦ ਦੇ ਸਰਦਾਰ ਮਾਲਿਕ ਹਨ. ਇੱਥੇ ਗੁਰੂ ਗੋਬਿੰਦਸਿੰਘ ਜੀ ਸ਼ਿਕਾਰ ਖੇਡਦੇ ਆਏ ਅਤੇ ਇੱਕ ਸੱਪਣ ਮਾਰੀ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ੬੦ ਘੁਮਾਉਂ ਜ਼ਮੀਨ ਬਾਬਾ ਆਲਾਸਿੰਘ ਜੀ ਦੇ ਸਮੇਂ ਤੋਂ ਹੈ. ਪੁਜਾਰੀ ਅਕਾਲਸਿੰਘ ਹੈ.#ਮਾਤਾ ਸੁੰਦਰੀ ਜੀ ਦੇ ਪਾਲਿਤ ਚਰਨਦਾਸ ਜੀ ਇੱਥੇ ਨਾਮੀ ਸਾਧੂ ਹੋਏ ਹਨ, ਜਿਨ੍ਹਾਂ ਦਾ ਅਸਥਾਨ ਪਿੰਡ ਤੋਂ ਬਾਹਰ ਹੈ, ਇਸ ਨਾਲ ਰਿਆਸਤ ਵੱਲੋਂ ੧੧੦ ਘੁਮਾਉਂ ਜ਼ਮੀਨ ਹੈ, ਰੇਲਵੇ ਸਟੇਸ਼ਨ ਤਪੇ ਤੋਂ ਭਦੌੜ ਅੱਠ ਮੀਲ ਉੱਤਰ ਹੈ. ਦੇਖੋ, ਅਤਰਸਿੰਘ ੨. ਅਤੇ ਫੂਲਵੰਸ਼.
ਸਰੋਤ: ਮਹਾਨਕੋਸ਼