ਭਿਟਨਾ
bhitanaa/bhitanā

ਪਰਿਭਾਸ਼ਾ

ਕ੍ਰਿ- ਛੁਹਣਾ. ਸਪਰਸ਼ ਕਰਨਾ. "ਤਿਨ ਕੇ ਨਿਕਟਿ ਨ ਭਿਟੀਐ." (ਗਉ ਮਃ ੪) ੨. ਛੁਹਕੇ ਭ੍ਰਸ੍ਟ (ਅਪਵਿਤ੍ਰ) ਕਰਨਾ. "ਚਉਕੇ ਭਿਟੈ ਨ ਕੋਇ." (ਮਃ ੩. ਵਾਰ ਮਾਰੂ ੧) "ਮਤੁ ਭਿਟੈ ਵੇ ਮਤੁ ਭਿਟੈ। ਇਹ ਅੰਨੁ ਅਸਾਡਾ ਫਿਟੈ।।" (ਵਾਰ ਆਸਾ)
ਸਰੋਤ: ਮਹਾਨਕੋਸ਼