ਪਰਿਭਾਸ਼ਾ
ਇਹ ਧਰਮਵੀਰ ਆਤਮਗ੍ਯਾਨੀ ਸਿੱਖ, ਭਾਈ ਪਰਾਗੇ ਦਾ ਜੇਠਾ ਪੁਤ੍ਰ ਸੀ. ਦੇਖੋ, ਪਰਾਗਾ. ਸਤਿਗੁਰੂ ਤੇਗਬਹਾਦੁਰ ਸਾਹਿਬ ਨੇ ਭਾਈ ਮਤੀਦਾਸ ਨੂੰ ਆਪਣਾ ਦੀਵਾਨ ਥਾਪਿਆ ਅਰ ਇਹ ਨੌਮੇ ਸਤਿਗੁਰੂ ਜੀ ਨਾਲ ਦਿੱਲੀ ਵਿੱਚ ਕੈਦ ਹੋਇਆ ਅਤੇ ਇਸਲਾਮ ਨਾ ਕਬੂਲ ਕਰਨ ਪੁਰ ਸੰਮਤ ੧੭੩੨ ਵਿੱਚ ਆਰੇ ਨਾਲ ਚਿਰਵਾਇਆ ਗਿਆ. ਭਾਈ ਮਤੀਦਾਸ ਦੇ ਸਿਰ ਪੁਰ ਜਦ ਆਰਾ ਚਲ ਰਿਹਾ ਸੀ, ਤਦ ਭੀ ਜਪੁ ਸਾਹਿਬ ਦਾ ਪਾਠ ਮੁਖੋਂ ਨਿਕਲਦਾ ਸੀ. ਇਸ ਧਰਮਵੀਰ ਦਾ ਭਤੀਜਾ ਗੁਰਬਖ਼ਸ਼ਸਿੰਘ ਦਸ਼ਮੇਸ਼ ਦੀ ਹਜੂਰੀ ਵਿੱਚ ਰਿਹਾ ਹੈ. ਕਈ ਲੇਖਕਾਂ ਨੇ ਮਤੀਦਾਸ ਨੂੰ ਮਤੀਰਾਮ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼