ਪਰਿਭਾਸ਼ਾ
ਸੰ. मद. ਧਾ- ਖ਼ੁਸ਼ ਹੋਣਾ, ਥਕਣਾ, ਤ੍ਰਿਪਤ ਕਰਨਾ, ਅਹੰਕਾਰ ਕਰਨਾ, ਮਤਵਾਲਾ ਹੋਣਾ। ੨. ਸੰਗ੍ਯਾ- ਹਾਥੀ ਦੀ ਗਲ੍ਹ ਤੋਂ ਟਪਕਿਆ ਮਸ੍ਤੀ ਦਾ ਜਲ. "ਮਦ ਝਰਤ ਹਸਤੀ ਪੁੰਜ ਹੋ." (ਸਲੋਹ) ੩. ਅਹੰਕਾਰ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ." (ਧਨਾ ਮਃ ੯) ੪. ਵੀਰਯ. ਮਣੀ। ੫. ਮੱਤਤਾ. ਮਤਵਾਲਾਪਨ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੬. ਨਸ਼ਾ. ਮਾਦਕ ਪਦਾਰਥ. "ਮਦਿ ਮਾਇਆ ਕੈ ਭਇਓ ਬਾਵਰੋ." (ਸੋਰ ਮਃ ੯) ੭. ਕਸ੍ਤੂਰੀ. ਮ੍ਰਿਗਮਦ। ੮. ਫ਼ਾ. [مد] ਤਾਰ। ੯. ਮਹੀਨੇ ਦਾ ਛੀਵਾਂ ਦਿਨ। ੧੦. ਦੇਖੋ, ਮੱਦ.
ਸਰੋਤ: ਮਹਾਨਕੋਸ਼
ਸ਼ਾਹਮੁਖੀ : مد
ਅੰਗਰੇਜ਼ੀ ਵਿੱਚ ਅਰਥ
wine, liquor, any intoxicating drink
ਸਰੋਤ: ਪੰਜਾਬੀ ਸ਼ਬਦਕੋਸ਼
MAD
ਅੰਗਰੇਜ਼ੀ ਵਿੱਚ ਅਰਥ2
s. f. m. (M.), ) a village in the sailáb circle, a raised village:—madmát, madmátá, a. Intoxicated, drunk.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ