ਮਦਾਰੀ
mathaaree/madhārī

ਪਰਿਭਾਸ਼ਾ

ਮਦਾਰ ਦਾ ਚੇਲਾ. ਮਦਾਰ ਪੰਥੀ. ਇੱਕ ਮੁਸਲਮਾਨ ਫਕੀਰ, ਜੌ ਸ਼ੈਖ ਮੁਹ਼ੰਮਦ ਤੈਫੂਰੀ ਦਾ ਚੇਲਾ ਸੀ. ਇਸ ਦਾ ਅਸਲ ਨਾਮ ਬਦੀਉੱਦੀਨ ਸੀ, ਸੇਖ਼ਮਦਾਰ ਦਾ ਦੇਹਾਂਤ ੨੦. ਦਿਸੰਬਰ ਸਨ ੧੪੩੪ ਨੂੰ ਹੋਇਆ ਹੈ. ਇਸ ਦਾ ਮਕਬਰਾ ਕਨੌਜ ਵਿੱਚ ਪ੍ਰਸਿੱਧ ਯਾਤ੍ਰਾ ਦਾ ਅਸਥਾਨ ਹੈ. ਇਸ ਦੀ ਸੰਪ੍ਰਦਾਯ ਦੇ ਫਕੀਰ ਮਦਾਰੀ ਸਦਾਉਂਦੇ ਹਨ। ੨. ਅਖਾੜੇ ਵਿੱਚ ਮਦਾਰ (ਘੁੰਮਣ) ਵਾਲਾ. ਜੋ ਤਮਾਸ਼ੇ ਦੇ ਥਾਂ ਗੇੜਾ ਦੇਕੇ ਖੇਡ ਦਿਖਾਵੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مداری

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

juggler, trickster, conjurer; snake-charmer, one who practises legerdemain or sleight of hand; one who tames monkeys or bear for show business
ਸਰੋਤ: ਪੰਜਾਬੀ ਸ਼ਬਦਕੋਸ਼

MADÁRÍ

ਅੰਗਰੇਜ਼ੀ ਵਿੱਚ ਅਰਥ2

s. m, follower of Madár; a conjurer, a juggler.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ