ਮਧੁਮਤੀ
mathhumatee/madhhumatī

ਪਰਿਭਾਸ਼ਾ

ਇੱਕ ਛੰਦ, ਜਿਸ ਦੇ ਚਾਰ ਚਰਣ, ਪ੍ਰਤਿ ਚਰਣ ਦੋ ਨਗਣ ਇੱਕ ਗੁਰੁ ਹੁੰਦਾ ਹੈ. . . . "ਭਜ ਨਿਤ ਹਰਿ ਕੋ." ×××। ੨. ਦੇਵਤਿਆਂ ਦੀ ਨਾਇਕਾ। ੩. ਗੰਗਾਨਦੀ। ੫. ਬੰਗਾਲ ਦੇ ਫਰੀਦਪੁਰ ਅਤੇ ਯਸ਼ੋਰ ਜਿਲੇ ਮੱਧ ਵਹਿਣ ਵਾਲੀ ਇੱਕ ਨਦੀ. ੫. ਪਾਤੰਲ ਦਰਸ਼ਨ ਅਨੁਸਾਰ ਸਮਾਧਿ ਦਾ ਇੱਕ ਭੇਦ, ਅਭਯਾਸ ਅਤੇ ਵੈਰਾਗ੍ਯ ਤੋਂ ਜਦ ਰਜ ਅਤੇ ਤਮੋ ਮਲ ਦੂਰ ਹੁੰਦੀ ਹੈ, ਤਦ ਰਿਤੰਭਰਾ (ऋतम्भरा) ਪ੍ਰਗ੍ਯਾ ਉਤਪੰਨ ਹੁੰਦੀ ਹੈ, ਅਰਥਾਤ ਸਦ੍ਯ ਗ੍ਰਹਣ ਵਾਲੀ ਬੁੱਧੀ. ਇਸ ਰਿਤੰਭਰਾ ਤੋ, ਮਧੁਮਤੀ ਸਮਾਧੀ ਸਿੱਧ ਹੁੰਦੀ ਹੈ.
ਸਰੋਤ: ਮਹਾਨਕੋਸ਼