ਮਨੋਰਮਾ
manoramaa/manoramā

ਪਰਿਭਾਸ਼ਾ

ਲਕ੍ਸ਼੍‍ਮੀਧਰਾ ਸੂਰਿ ਦਾ ਪੁਤ੍ਰ ਭੱਟੋਜਿ ਦੀਕ੍ਸ਼ਿਤ ਵ੍ਯਾਕਰਣ ਦਾ ਪ੍ਰਸਿੱਧ ਪੰਡਿਤ ਹੋਇਆ ਹੈ. ਉਸ ਨੇ ਪਾਣਿਨੀ ਦੇ ਸੂਤ੍ਰਾਂ ਨੂੰ ਵਡੇ ਉੱਤਮ ਢੰਗ ਨਾਲ ਸਿਲਸਿਲੇਵਾਰ ਲਗਾਕੇ ਸਿੱਧਾਂਤਕੌਮੁ ਦੀ ਰਚੀ ਹੈ ਅਰ ਉਸ ਪੁਰ ਉੱਤਮ ਟੀਕਾ ਮਨੋਰਮਾ ਦੀ ਰਚਨਾ ਕੀਤੀ ਹੈ. ਦੇਖੋ, ਮਾਨੋਰਮਾ। ੨. ਸਰਸ੍ਵਤੀ ਨਦੀ ਦੀ ਇੱਕ ਧਾਰਾ। ੩. ਕਾਰ੍‍ਤਵੀਰ੍‍ਯ (ਸਹਸ੍ਰਵਾਹੁ) ਦੀ ਰਾਣੀ। ੪. ਸੁਦੰਰ ਇਸਤ੍ਰੀ। ੫. ਦੁਰਗਾ। ੬. ਸੁਰਗ ਦੀ ਇੱਕ ਅਪਸਰਾ.
ਸਰੋਤ: ਮਹਾਨਕੋਸ਼