ਮਲਨ
malana/malana

ਪਰਿਭਾਸ਼ਾ

ਦੇਖੋ, ਮਲਣ। ੨. ਸੰ. ਸੰਗ੍ਯਾ- ਮਸਲਣ (ਮਰ੍‍ਦਨ) ਦੀ ਕ੍ਰਿਯਾ. "ਹਰਿ ਜਪਿ ਮਲਨ ਭਏ ਦੁਸਟਾਰੀ." (ਰਾਮ ਅਃ ਮਃ ੫) ੩. ਲੰਮੀ ਕੱਕੜੀ. ਦੇਖੋ, ਅੰ. melon। ੪. ਸੰ. ਮਲਿਨ. ਵਿ- ਮੈਲਾ. ਅਪਵਿਤ੍ਰ। ੫. ਮੁਰਝਾਏ ਮੁਖ. ਸ਼ੋਭਾਹੀਨ। ੬. ਸੰਗ੍ਯਾ- ਪਾਪ. ਦੋਸ. "ਪ੍ਰਭ ਕਹਨ ਮਲਨ ਦਹਨ." (ਕਾਨ ਮਃ ੫) "ਮੋਹ ਮਲਨ ਨੀਦ ਤੇ ਛੁਟਕੀ." (ਆਸਾ ਮਃ ੫) ੭. ਮਲੀਨਤਾ. ਦੇਖੋ, ਮਾਲਿਨ੍ਯ. "ਮਲਨ ਮੋਹ ਬਿਕਾਰ ਨਾਠੇ." (ਬਿਲਾ ਛੰਤ ਮਃ ੫)
ਸਰੋਤ: ਮਹਾਨਕੋਸ਼

MALAN

ਅੰਗਰੇਜ਼ੀ ਵਿੱਚ ਅਰਥ2

s. m, Chaff, fine straw, cut grass, mingled with mud to make kahigal.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ