ਮਾਈਸਰ ਖਾਨਾ
maaeesar khaanaa/māīsar khānā

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਭਟਿੰਡਾ, ਥਾਣਾ ਰਾਮਾ ਦਾ ਇੱਕ ਪਿੰਡ. ਇਸ ਦੀ ਵਸੋਂ ਦੇ ਨਾਲ ਹੀ ਦੱਖਣ ਵੱਲ ਸ਼੍ਰੀ ਗਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਢਾਈ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ ਪੁਜਾਰੀ ਉਦਾਸੀ ਹੈ. ਗੁਰਦ੍ਵਾਰੇ ਨਾਲ ਦਾ ਟੋਭਾ "ਤਿੱਤਰਸਰ" ਨਾਮ ਤੋਂ ਪ੍ਰਸਿੱਧ ਹੈ. ਇੱਥੇ ਗੁਰੂਸਾਹਿਬ ਨੇ ਇੱਕ ਤਿੱਤਰ ਸ਼ਿਕਾਰ ਕਰਕੇ ਕਰਮਜਾਲ ਤੋਂ ਮੁਕਤ ਕੀਤਾ ਸੀ. ਇੱਕ ਗੁਰਦ੍ਵਾਰਾ ਪਿੰਡ ਦੇ ਅੰਦਰ ਭੀ ਹੈ.
ਸਰੋਤ: ਮਹਾਨਕੋਸ਼