ਮਾਲਦਾ
maalathaa/māladhā

ਪਰਿਭਾਸ਼ਾ

ਪੂਰਵੀ ਬੰਗਾਲ ਅਤੇ ਆਸਾਮ ਵਿੱਚ ਕਾਲਿੰਦ੍ਰੀ ਅਤੇ ਮਹਾਨੰਦਾ ਦੇ ਸੰਗਮ ਤੇ ਇੱਕ ਨਗਰ, ਜੋ ਕਲਕੱਤੇ ਤੋਂ ੨੦੭ ਮੀਲ ਹੈ. ਇੱਥੋਂ ਦੇ ਅੰਬਾਂ ਦੀ ਜਾਤਿ ਭਾਰਤ ਵਿੱਚ ਬਹੁਤ ਪ੍ਰਸਿੱਧ ਹੈ. ਇਸ ਸ਼ਹਿਰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਰਾਜੇ ਹਨ. "ਚਲ ਕ੍ਰਿਪਾਲੁ ਜਬ ਆਗੇ ਗਏ। ਨਗਰ ਮਾਲਦਾ ਪ੍ਰਾਪਤ ਭਏ ॥" (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : مالدا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a superior variety of mango (so named after a district in West Bengal)
ਸਰੋਤ: ਪੰਜਾਬੀ ਸ਼ਬਦਕੋਸ਼