ਮਾਲਵਾ
maalavaa/mālavā

ਪਰਿਭਾਸ਼ਾ

ਦੇਖੋ, ਮਾਲਵ। ੨. ਮਾਲਵਰਾਗ. "ਕਿਦਾਰਾ ਔਰ ਮਾਲਵਾ." (ਕ੍ਰਿਸਨਾਵ) ਇਸ ਨੂੰ ਮਾਲਵੀ ਭੀ ਆਖਦੇ ਹਨ. ਇਹ ਪੂਰਬੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਆਰੋਹੀ ਵਿੱਚ ਨਿਸਾਦ ਵਰਜਿਤ ਹੈ. ਜੇ ਲਾਇਆ ਜਾਵੇ, ਤਾਂ ਬਹੁਤ ਹੀ ਕੋਮਲ ਹੋਕੇ ਲਗਦਾ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਸ.#ਅਵਰੋਹੀ- ਸ ਨ ਪ ਮੀ ਗ ਰਾ ਸ#ਦਸਮਗ੍ਰੰਥ ਵਿੱਚ ਇਸ ਰਾਗ ਦਾ ਨਾਉਂ ਆਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਗਉੜੀ ਨਾਲ ਮਿਲਾਕੇ ਲਿਖਿਆ ਗਿਆ ਹੈ.#੩. ਫਿਰੋਜਪੁਰ, ਲੁਦਿਆਨਾ ਅਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਮਾਰੂ ਇਲਾਕਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਵਰਦਾਨ ਨਾਲ ਸਰਸਬਜ਼ ਕੀਤਾ ਅਤੇ ਜੰਗਲ ਤੋਂ ਮਾਲਵਾ ਨਾਮ ਰੱਖਿਆ। ਇਤਿਹਾਸਾਂ ਵਿੱਚ ਕਥਾ ਹੈ ਕਿ ਜਦ ਦਸ਼ਮੇਸ਼ ਦਮਦਮੇ ਵਿਰਾਜ ਰਹੇ ਸਨ, ਤਦ ਇੱਕ ਦਿਨ ਉੱਚੇ ਟਿੱਬੇ ਪੁਰ ਖੜੇ ਹੋਕੇ ਫਰਮਾਉਣ ਲੱਗੇ ਕਿ- ਅਹੋ! ਕੋਹੀ ਸੁੰਦਰ ਨਹਿਰ ਚਲ ਰਹੀ ਹੈ, ਕੈਸੇ ਮਨੋਹਰ ਅੰਬ ਫਲੇ ਹਨ, ਕੇਹੀ ਉੱਤਮ ਕਣਕ ਖੜੀ ਹੈ! ਇਸ ਪੁਰ ਡੱਲੇ ਨੇ ਕਿਹਾ, ਮਹਾਰਾਜ! ਆਪ ਨੂੰ ਭੁਲੇਖਾ ਲੱਗਾ ਹੈ. ਏਥੇ ਇਹ ਵਸਤਾਂ ਕਿੱਥੇ? ਸੂਰਜ ਦੀ ਚਮਕ ਨਾਲ ਰੇਤ ਨਹਿਰ ਭਾਸਦਾ ਹੈ, ਅੱਕ ਅੰਬ ਪ੍ਰਤੀਤ ਹੁੰਦੇ ਹਨ, ਅਰ ਕਾਹੀਂ ਘਾਹ ਕਣਕ ਜੇਹਾ ਦਿਖਾਈ ਦਿੰਦਾ ਹੈ. ਦਸ਼ਮੇਸ਼ ਨੇ ਬਚਨ ਕੀਤਾ, ਓ ਡੱਲਾ ਝੱਲਾ! ਤੂੰ ਨਹੀਂ ਜਾਣਦਾ ਕਿ ਮੈ ਇਸ ਮੁਲਕ ਨੂੰ "ਮਾਲਵਾ" ਬਣਾਦਿੱਤਾ ਹੈ ਅਰ ਸਭ ਪਦਾਰਥ ਇਸ ਦੇਸ਼ ਨੂੰ ਬਖ਼ਸ਼ੇ ਹਨ? ਇਹ ਉਸ ਵੇਲੇ ਦੀ ਕਥਾ ਹੈ ਜਦ ਕਿਸੇ ਨੂੰ ਨਹਿਰਾਂ ਕੱਢਣ ਦਾ ਸੁਪਨਾ ਭੀ ਨਹੀਂ ਸੀ. ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੇਸ਼ੀਨਗੋਈ ਪੂਰੀ ਹੋਈ ਦੇਖਕੇ ਮਾਲਵਾਵਾਸੀ ਪਰਮਕ੍ਰਿਤਗ੍ਯ ਅਤੇ ਅਚਰਜ ਹੋ ਰਹੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مالوا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Cis-Sutlej region of the Punjab; a region in Central India
ਸਰੋਤ: ਪੰਜਾਬੀ ਸ਼ਬਦਕੋਸ਼

MÁLWÁ

ਅੰਗਰੇਜ਼ੀ ਵਿੱਚ ਅਰਥ2

s. m, The name of that portion of the Punjab which includes the Ferozepur and Ludhiana districts, and the Patiala, Nabha, Jind and Faridkote States.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ