ਮਾਸ
maasa/māsa

ਪਰਿਭਾਸ਼ਾ

ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍‍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍‍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍‍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍‍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ماس

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

meat, flesh, skin; see ਮਹੀਨਾ
ਸਰੋਤ: ਪੰਜਾਬੀ ਸ਼ਬਦਕੋਸ਼

MÁS

ਅੰਗਰੇਜ਼ੀ ਵਿੱਚ ਅਰਥ2

s. m, Corrupted from the Sanskrit word Máṇs. Flesh; a month:—más hárá, hárí, s. m. f. One who eats flesh, a flesh-eater:—bald de haḍḍ waggaṉ, te saṇḍe dá más. A bullock even bony can be worked, but a male buffalo (must be) fat.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ