ਮਿਚਲਿ
michali/michali

ਪਰਿਭਾਸ਼ਾ

ਮਰਯਾਦਾ ਤੋਂ ਉਲੰਘਕੇ ਨਿਯਮ ਭੰਗ ਕਰਕੇ. ਦੇਖੋ, ਮਿਚਲ. "ਲਬੋ ਮਾਲੇ ਘੁਲਿ ਮਿਲਿ ਮਿਚਲਿ." (ਮਃ ੧. ਵਾਰ ਮਲਾ) ਲਾਲਚੀ ਮਾਲ (ਧਨ) ਨੂੰ ਘੁਲਕੇ, ਮਿਲਾਪ ਕਰਕੇ ਅਤੇ ਨਿਯਮ ਉਲੰਘਕੇ, ਹਾਸਿਲ ਕਰਨ ਵਿੱਚ ਪ੍ਰੇਮ ਕਰਦਾ ਹੈ. ਭਾਵ- ਲੱਬ ਦੀ ਧਨ ਨਾਲ ਮਿਤ੍ਰਤਾ ਹੈ, ਜਿਵੇਂ- "ਊਘੈ ਸਉੜ ਪਲੰਘ."
ਸਰੋਤ: ਮਹਾਨਕੋਸ਼