ਮਿੰਟੋ
minto/minto

ਪਰਿਭਾਸ਼ਾ

Gilbert Elliot, first Earl of Minto ਇਸ ਦਾ ਜਨਮ ਸਨ ੧੭੫੧ ਵਿੱਚ ਸਕਾਟਲੈਂਡ ਹੋਇਆ. ਸਨ ੧੭੭੬ ਵਿੱਚ ਇਹ ਇੰਗਲੈਂਡ ਦੀ ਨੀਤਿਸਭਾ ਦਾ ਮੈਂਬਰ ਬਣਿਆ ਈਸ੍ਟ ਇੰਡੀਆ ਕੰਪਨੀ ਦੇ "ਬੋਰਡ ਆਫ ਕਾਂਟ੍ਰੋਲ" ਦਾ ਪ੍ਰਧਾਨ ਹੋਇਆ. ਸਨ ੧੮੦੭- ੧੩ ਵਿੱਚ ਇਹ ਹਿੰਦੁਸਤਾਨ ਦਾ ਮੁਲਕੀ ਲਾਟ (ਗਵਰਨਰ ਜਨਰਲ) ਰਿਹਾ. ਇਸੇ ਨੇ ਸਰ ਚਾਰਲਸ ਮੈਟਕਾਫ ਨੂੰ ਮਹਾਰਾਜਾ ਰਣਜੀਤਸਿੰਘ ਪਾਸ ਸਿੱਖ ਅਤੇ ਅੰਗ੍ਰੇਜ਼ੀ ਰਾਜ ਦਾ ਸੰਧੀਪਤ੍ਰ ਲਿਖਾਣ ਲਈ ਭੇਜਿਆ ਸੀ, ਫੂਲਕੀਆਂ ਰਿਆਸਤਾਂ ਇਸੇ ਦੇ ਅਹਿਦ ਵਿੱਚ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ ਵਿੱਚ (੨੫ ਅਪ੍ਰੈਲ ਸਨ ੧੮੦੯ ਨੂੰ) ਆਈਆਂ. ੨੧. ਜੂਨ ਸਨ ੧੮੧੪ ਨੂੰ ਇਸ ਦਾ ਦੇਹਾਂਤ ਇੰਗਲੈਂਡ ਹੋਇਆ. ਇਸ ਦਾ ਪੋਤਾ ਲਾਰਡ ਮਿੰਟੋ ਭੀ ਹਿੰਦੁਸਤਾਨ ਦਾ ਮੁਲਕੀ ਲਾਟ ਸਨ ੧੯੦੫- ੧੦ ਵਿੱਚ ਰਿਹਾ ਹੈ.
ਸਰੋਤ: ਮਹਾਨਕੋਸ਼