ਪਰਿਭਾਸ਼ਾ
ਔਰੰਗਜ਼ੇਬ ਦਾ ਅਹਿਲਕਾਰ, ਜੋ ਜੰਮੂ ਆਦਿਕ ਪਹਾੜੀ ਰਿਆਸਤਾਂ ਤੋਂ ਰਾਜ੍ਯਕਰ (ਟੈਕ੍ਸ) ਲੈਣ ਗਿਆ ਸੀ. "ਮੀਆਂਖਾਨ ਜੰਮੂ ਕਹਿ" ਆਯੋ." (ਵਿਚਿਤ੍ਰ ਅਃ ੯) ਦੇਖੋ, ਮੀਰਖਾਨ। ੨. ਸ਼ਾਹਜਹਾਂ ਦੇ ਵਜ਼ੀਰ ਨਵਾਬ ਸਾਦੁੱਲਾਖਾਨ ਦਾ ਪੁਤ੍ਰ, ਜੋ ਚਿਨੋਟ ਦਾ ਵਸਨੀਕ ਸੀ. ਇਸ ਦਾ ਮਕਬਰਾ ਲਹੌਰ ਵਿੱਚ ਪਿੰਡ ਭੋਗੀਵਾਲ ਦੇ ਪੱਛਮ ਹੈ.
ਸਰੋਤ: ਮਹਾਨਕੋਸ਼