ਪਰਿਭਾਸ਼ਾ
ਮੀਰਸ਼ਾਹ (ਸ਼ੇਖ਼ ਮੁਹੰਮਦ) ਜੋ ਕਰਨੀ ਵਾਲਾ ਦਰਵੇਸ਼ ਸੀ. ਇਹ ਸ਼੍ਰੀ ਗੁਰੂ ਅਰਜਨਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ. "ਮੀਆਂਮੀਰ ਜੁ ਧੀਰ ਗੰਭੀਰ। ਸਨ ਕਰ ਉਚਰਤ ਵਚ ਗੁਰੁ ਤੀਰ ॥" (ਗੁਪ੍ਰਸੂ)#ਮੀਆਂਮੀਰ ਖ਼ਲੀਫ਼ਾ ਉਮਰ ਦੀ ਵੰਸ਼ ਵਿੱਚ ਹੋਇਆ ਹੈ. ਇਸ ਦਾ ਜਨਮ ਸੀਸਤਾਨ ਵਿੱਚ ਸਨ ੧੫੫੦ ਨੂੰ ਹੋਇਆ. ਇਸ ਨੇ ਉਮਰ ਦਾ ਬਹੁਤ ਹਿੱਸਾ ਲਹੌਰ ਵਿਤਾਇਆ ਅਰ ਉਸੇ ਥਾਂ ੧੧. ਅਗਸ੍ਤ ਸਨ ੧੬੩੫ ਨੂੰ ਦੇਹਾਂਤ ਹੋਇਆ. ਕ਼ਬਰ ਹਾਸ਼ਿਮਪੁਰ (ਲਹੌਰ ਦੇ ਪਾਸ) ਹੈ. ਮੀਆਂਮੀਰ ਪ੍ਰਾਣਾਯਾਮ (ਹਬਸੇ ਦਮ) ਦਾ ਵਡਾ ਅਭ੍ਯਾਸੀ ਸੀ. ਇਸ ਦਾ ਪ੍ਰਸਿੱਧ ਚੇਲਾ ਮੁੱਲਾਸ਼ਾਹ (ਸ਼ਾਹ ਮੁਹੰਮਦ) ਸ਼ਾਹਜ਼ਾਦਾ ਦਾਰਾਸ਼ਿਕੋਹ ਦਾ ਪੀਰ ਸੀ.
ਸਰੋਤ: ਮਹਾਨਕੋਸ਼