ਮੀਨਾਬਾਜ਼ਾਰ
meenaabaazaara/mīnābāzāra

ਪਰਿਭਾਸ਼ਾ

ਉਹ ਵਪਾਰ ਦਾ ਥਾਂ. ਜਿੱਥੇ ਮੀਨਾ ਹੋਏ ਸਾਮਾਨ ਵੇਚਣ ਲਈ ਰੱਖੇ ਜਾਣ. ਦੇਖੋ, ਮੀਨਾਕਾਰੀ ਅਤੇ ਮੀਨਾ ੩। ੨. ਤਾਤਾਰ ਦੇ ਰਿਵਾਜ ਅਨੁਸਾਰ, ਮੁਗਲ ਬਾਦਸ਼ਾਹਾਂ ਦਾ ਭਾਰਤ ਵਿੱਚ ਲਿਆਂਦਾ ਇੱਕ ਵਪਾਰ. ਸ਼ਾਹੀਮਹਿਲਾਂ ਵਿੱਚ ਅਹਿਲਕਾਰਾਂ, ਅਮੀਰਾਂ ਅਤੇ ਸੌਦਾਗਰਾਂ ਦੀਆਂ ਔਰਤਾਂ ਜਮਾਂ ਹੁੰਦੀਆਂ ਅਤੇ ਅਨੇਕ ਵਸਤਾਂ ਦਾ ਬਾਜ਼ਾਰ ਲਗਦਾ, ਜਿਸ ਵਿੱਚ ਖਰੀਦ ਫਰੋਖ਼ਤ ਹੁੰਦੀ. ਭਾਵੇਂ ਇਸ ਬਾਜ਼ਾਰ ਵਿੱਚ ਕੇਵਲ ਇਸਤ੍ਰੀਆਂ ਨੂੰ ਹੀ ਜਾਣ ਦੀ ਆਗ੍ਯਾ ਸੀ. ਪਰ ਕਈ ਕੁਕਰਮੀ ਬਾਦਸ਼ਾਹ ਇਸ ਨਿਯਮ ਨੂੰ ਭੰਗ ਕਰ ਦਿੰਦੇ ਸਨ.
ਸਰੋਤ: ਮਹਾਨਕੋਸ਼