ਮੀਰਮੰਨੂ
meeramannoo/mīramannū

ਪਰਿਭਾਸ਼ਾ

[معین اُلدین معین اُلمُلک رُستمِہِند] ਇਸ ਦਾ ਅਸਲ ਨਾਮ ਮੁੲ਼ਨੁੱਦੀਨ ਅਤੇ ਖ਼ਿਤਾਬ ਮੁਈ਼ ਨੁਲਮੁਲਕ ਰੁਸ੍ਤਮਹਿੰਦ ਸੀ. ਇਹ ਕ਼ਮਰੁੱਦੀਨਖ਼ਾਂ ਦਿੱਲੀ ਦੇ ਵਜ਼ੀਰ ਦਾ ਪੁਤ੍ਰ ਅਤੇ ਲਹੌਰ ਦਾ ਸੂਬਾ ਸੀ. ਇਸ ਨੇ ਅਹਮਦਸ਼ਾਹ ਦੀ ਤਾਬੇਦਾਰੀ ਮਨਜੂਰ ਕਰ ਲਈ ਸੀ, ਇਸ ਲਈ ਬਾਦਸ਼ਾਹ ਦਿੱਲੀ ਨੇ ਇਸ ਨੂੰ ਹਟਾਕੇ ਸ਼ਾਹਨਿਵਾਜ਼ ਨੂੰ ਸੂਬਾ ਥਾਪਿਆ. ਸੰਮਤ ੧੮੦੮ ਵਿੱਚ ਮੰਨੂ ਨੇ ਦੀਵਾਨ ਕੌੜਾਮੱਲ ਦੀ ਰਾਹੀਂ ਸਿੱਖਾਂ ਦੀ ਸਹਾਇਤਾ ਚਾਹੀ. "ਸਿੱਖਾਂ ਨੇ ਜੰਗ ਵਿੱਚ ਪੂਰੀ ਇਮਦਾਦ ਦਿੱਤੀ ਅਰ ਭੀਮਸਿੰਘ ਨੇ ਸ਼ਾਹਨਵਾਜ਼ ਦਾ ਸਿਰ ਵੱਢਿਆ. ਇਸ ਦੇ ਬਦਲੇ ਇਸ ਨੇ ਕੌੜਾਮੱਲ ਨੂੰ ਮਹਾਰਾਜਗੀ ਦਾ ਖਿਤਾਬ ਦਿੱਤਾ, ਪਰ ਕੌੜਾਮੱਲ ਦੇ ਮਰਣ ਪਿੱਛੋਂ ਇਸ ਨੇ ਸਿੱਖਾਂ ਨਾਲ ਬਹੁਤ ਜਾਲਿਮਾਨਾ ਵਰਤਾਉ ਕੀਤਾ. ਇਹ ਸ਼ਿਕਾਰ ਖੇਡਦਾ ੨੪ ਕੱਤਕ ਸੰਮਤ ੧੮੧੦¹ ਨੂੰ ਘੋੜੇ ਤੋਂ ਡਿਗਕੇ ਲਹੌਰ ਮੋਇਆ.#ਪ੍ਰਾਚੀਨ ਪੰਥਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਮੀਰਮੰਨੂ ਨੇ ਕਮਾਦ ਵਿੱਚ ਲੁਕੇ ਸਿੱਖਾਂ ਨੂੰ ਆ ਘੇਰਿਆ. ਜਦ ਫੌਜ ਦੇ ਆਦਮੀ ਇੱਖ ਝਾੜਨ ਲੱਗੇ ਤਦ ਸਿੱਖਾਂ ਦਾ ਅਜੇਹਾ ਸ਼ੋਰ ਹੋਇਆ ਕਿ ਮੀਰਮੰਨੂ ਦਾ ਘੋੜਾ ਡਰਕੇ ਸੀਖਪਾਲ ਹੋਗਿਆ. ਜਿਸ ਤੋਂ ਡਿਗਕੇ ਉਸ ਦੀ ਮੌਤ ਹੋਈ. ਮੀਰਮੰਨੂ ਦੀ ਕ਼ਬਰ ਲਹੌਰ ਰੇਲਵੇ ਸਟੇਸ਼ਨ ਪਾਸ ਹੈ.#ਖਾਨਬਹਾਦੁਰ, ਮੀਰਮੰਨੂ ਆਦਿਕਾਂ ਦਾ ਨਾਉਂ ਸਾਡੀਆਂ ਪੋਥੀਆਂ ਵਿੱਚ ਅਨੇਕ ਵਾਰ ਆਉਂਦਾ ਹੈ, ਇਸ ਲਈ ਇੱਥੇ ਸ਼ਜਰਾ (ਵੰਸ਼ਾਵਲੀ) ਲਿਖਦੇ ਹਾਂ:-:#ਮੁਹੰਮਦ ਅਮੀਨਖ਼ਾਨ (ਇਤਿਮਾਦੁੱਦੌਲਾ)#।#।
ਸਰੋਤ: ਮਹਾਨਕੋਸ਼