ਮੀਰਾਸੀ
meeraasee/mīrāsī

ਪਰਿਭਾਸ਼ਾ

ਵਿ- ਮੀਰਾਸ ਸਾਂਭਣ ਵਾਲਾ। ੨. ਸੰਗ੍ਯਾ- ਇੱਕ ਮੁਸਲਮਾਨ ਜਾਤਿ, ਜੋ ਭੱਟਾਂ ਤੁੱਲ ਹੈ ਅਰ ਆਪਣੇ ਜਜਮਾਨਾਂ ਦੀ ਵੰਸ਼ਾਵਲੀ (ਮੂਰਿਸਾਂ ਦੀ ਪੀੜ੍ਹੀਆਂ) ਪੜ੍ਹਦੀ ਹੈ ਅਰ ਉਨ੍ਹਾਂ ਤੋਂ ਮੁਕ਼ੱਰਿਰ ਆਮਦਨ ਨੂੰ ਆਪਣੀ ਮੀਰਾਸ ਜਾਣਦੀ ਹੈ. ਭਾਈ ਮਰਦਾਨਾ ਇਸੇ ਜਾਤਿ ਤੋਂ ਸ਼੍ਰੀ ਗੁਰੂ ਨਾਨਕਦੇਵ ਦਾ ਸਿੱਖ ਹੋਇਆ. "ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ." (ਭਾਗੁ)
ਸਰੋਤ: ਮਹਾਨਕੋਸ਼

MÍRÁSÍ

ਅੰਗਰੇਜ਼ੀ ਵਿੱਚ ਅਰਥ2

s. m. (M.), ) A share given to any mirásí who is present at the division of the produce.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ