ਮੀਲਿਤ
meelita/mīlita

ਪਰਿਭਾਸ਼ਾ

ਵਿ- ਜੋ ਖਿੜਿਆ ਨਹੀਂ. ਮਿਚਿਆ ਹੋਇਆ।#੨. ਮਿਲਵਾਂ। ੩. ਜਿਸ ਨੇ ਅੱਖਾਂ ਮੁੰਦੀਆਂ ਹਨ। ੪. ਸੰਗ੍ਯਾ- ਇੱਕ ਅਰਥਾਲੰਕਾਰ. ਤੁਲ੍ਯ ਗੁਣ ਵਾਲੀ ਵਸਤੁ ਨਾਲ ਮਿਲਕੇ ਪਦਾਰਥ ਦਾ ਅਜੇਹਾ ਅਭੇਦ ਹੋਣਾ ਕਿ ਵੱਖ ਪ੍ਰਤੀਤ ਨਾ ਹੋਵੇ, ਐਸੀ ਉਕਤਿ "ਮੀਲਿਤ" ਅਲੰਕਾਰ ਹੈ.#ਦੋਇ ਵਸ੍ਤੂ ਮਿਲ ਭੇਦ ਨ ਫੁਰੈ,#ਮੀਲਿਤ ਅਲੰਕਾਰ ਉੱਚਰੈ.#(ਗਰਬਗੰਜਨੀ)#ਉਦਾਹਰਣ-#ਨਦੀਆਂ ਅਤੈ ਵਾਹ, ਪਵਹਿ ਸਮੁੰਦਿ ਨ ਜਾਣੀਅਹਿ.#(ਜਪੁ)#ਜਿਉ ਜਲ ਮਹਿ ਜਲ ਆਇ ਖਟਾਨਾ.#ਤਿਉ ਜੋਤੀ ਸੰਗਿ ਜੋਤਿ ਸਮਾਨਾ.#(ਸੁਖਮਨੀ)#ਨਾਨਕ ਗੁਰਿ ਖੋਏ ਭ੍ਰਮ ਭੰਗਾ,#ਹਮ ਓਇ ਮਿਲਿ ਹੋਏ ਇਕਰੰਗਾ#(ਆਸਾ ਮਃ ੫)#ਚਾਂਦਨੀ ਮੇ ਰਾਧਾ ਮਾਨੋ ਚਾਂਦਨੀ ਸੀ ਹ੍ਵੈਗਈ.#(ਕ੍ਰਿਸਨਾਵ)
ਸਰੋਤ: ਮਹਾਨਕੋਸ਼