ਮੁਕਤਕੇਸ਼
mukatakaysha/mukatakēsha

ਪਰਿਭਾਸ਼ਾ

ਜਿਸ ਦਾ ਜੂੜਾ ਖੁਲ੍ਹ ਗਿਆ ਹੈ. ਖੁਲ੍ਹੇ ਕੇਸ਼ਾਂ ਵਾਲਾ. ਪੁਰਾਣੇ ਸਮੇਂ ਜੰਗ ਵਿੱਚ ਜਿਸ ਦਾ ਜੂੜਾ ਖੁਲ੍ਹ ਜਾਂਦਾ ਸੀ, ਉਹ ਅਬਧ੍ਯ ਹੋਇਆ ਕਰਦਾ. ਜਦ ਤਕ ਜੂੜਾ ਬੰਨ੍ਹਕੇ ਜੰਗ ਲਈ ਫੇਰ ਤਿਆਰ ਨਾ ਹੋਵੇ, ਤਦ ਤਕ ਉਸ ਤੇ ਸ਼ਸਤ੍ਰ ਦਾ ਵਾਰ ਨਹੀਂ ਕੀਤਾ ਜਾਂਦਾ ਸੀ. ਦੇਖੋ, ਮਨੁ ਸਿਮ੍ਰਿਤਿ ਅਃ ੭, ਸ਼ਃ ੯੧.¹
ਸਰੋਤ: ਮਹਾਨਕੋਸ਼