ਮੁਕਤਾ
mukataa/mukatā

ਪਰਿਭਾਸ਼ਾ

ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ); ਦੇਖੋ, ਮੁਕਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مُکتا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

liberated person; (in Sikh history) any of the martyrs of Chamkaur or Muktsar; pearl; the short vowel 'a' or [ ਅ ] which is not represented in the script if in non-initial position
ਸਰੋਤ: ਪੰਜਾਬੀ ਸ਼ਬਦਕੋਸ਼

MUKTÁ

ਅੰਗਰੇਜ਼ੀ ਵਿੱਚ ਅਰਥ2

a, lentiful, much, abundant, sufficient, ample; with a diacritical mark (in the Gurmukhi alphabet.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ