ਮੁਕਤੇ
mukatay/mukatē

ਪਰਿਭਾਸ਼ਾ

ਬੰਧਨ ਰਹਿਤ ਹੋਏ. ਆਜ਼ਾਦ. ਨਿਰਬੰਧ। ੨. ਖੁਲ੍ਹੇ. "ਬਜਰਕਪਾਟ ਮੁਕਤੇ ਗੁਰਮਤੀ." (ਸੋਰ ਮਃ ੧) ਦ੍ਰਿਢ ਕਿਵਾੜ ਖੁਲ੍ਹ ਗਏ। ੩. ਪੰਜ ਸਿੰਘ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ- ਦੇਵਾਸਿੰਘ, ਰਾਮਸਿੰਘ, ਟਹਿਲਸਿੰਘ. ਈਸਰਸਿੰਘ ਫਤੇਸਿੰਘ ਦੇਖੋ, ਗੁਪ੍ਰਸੂ ਰੁੱਤ ੩, ਅਃ ੨੦। ੪. ਚਮਕੌਰ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘ, ਜਿਨ੍ਹਾਂ ਦਾ ਜਿਕਰ ਜਫ਼ਰਨਾਮਹ ਵਿੱਚ ਹੈ, "ਗੁਰਸਨਹ ਚਿਕਾਰੇ ਕੁਨਦ ਚਿਹਲ ਨਰ." ਚਾਲੀ ਮੁਕਤਿਆਂ ਦੇ ਨਾਮ ਇਹ ਹਨ-#ਸਹਜਸਿੰਘ, ਸਰਦੂਲਸਿੰਘ, ਸਰੂਪਸਿੰਘ, ਸਾਹਿਬਸਿੰਘ, ਸੁਜਾਨਸਿੰਘ, ਸ਼ੇਰਸਿੰਘ, ਸੇਵਾਸਿੰਘ, ਸੰਗੋਸਿੰਘ, ਸੰਤਸਿੰਘ, ਹਰਦਾਸਸਿੰਘ, ਹਿੰਮਤਸਿੰਘ, ਕਰਮਸਿੰਘ ਕ੍ਰਿਪਾਲਸਿੰਘ, ਖੜਗਸਿੰਘ, ਗੁਰਦਾਸਸਿੰਘ, ਗੁਰਦਿੱਤਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਚੜ੍ਹਤਸਿੰਘ, ਜਵਾਹਰਸਿੰਘ, ਜੈਮਲਸਿੰਘ, ਜ੍ਵਾਲਾਸਿੰਘ, ਝੰਡਾਸਿੰਘ ਟੇਕਸਿੰਘ, ਠਾਕੁਰਸਿੰਘ, ਤ੍ਰਿਲੋਕਸਿੰਘ, ਦਯਾਲਸਿੰਘ, ਦਾਮੋਦਰਸਿੰਘ, ਨਰਾਯਣਸਿੰਘ, ਨਿਹਾਲਸਿੰਘ, ਪੰਜਾਬਸਿੰਘ, ਪ੍ਰੇਮਸਿੰਘ, ਬਸਾਵਾਸਿੰਘ, ਬਿਸਨਸਿੰਘ, ਭਗਵਾਨਸਿੰਘ, ਮਤਾਬਸਿੰਘ, ਮੁਹਕਮਸਿੰਘ, ਰਣਜੀਤਸਿੰਘ, ਰਤਨ ਸਿੰਘ। ੫. ਮੁਕਤਸਰ ਦੇ ਧਰਮਯੁੱਧ ਵਿੱਚ ਪ੍ਰਾਣ ਅਰਪਣ ਵਾਲੇ ੪੦ ਸ਼ਹੀਦ, ਜਿਨ੍ਹਾਂ ਦੇ ਨਾਮ ਇਹ ਹਨ-#ਸਮੀਰਸਿੰਘ, ਸਰਜਾਸਿੰਘ, ਸਾਧੂਸਿੰਘ, ਸੁਹੇਲਸਿੰਘ, ਸੁਲਤਾਨਸਿੰਘ, ਸੋਭਾਸਿੰਘ, ਸੰਤਸਿੰਘ ਹਰਸਾਸਿੰਘ, ਹਰੀਸਿੰਘ, ਕਰਨਸਿੰਘ, ਕਰਮਸਿੰਘ, ਕਾਲ੍ਹਾਸਿੰਘ, ਕੀਰਤਿਸਿੰਘ, ਕ੍ਰਿਪਾਲਸਿੰਘ, ਖੁਸ਼ਾਲਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਘਰਬਾਰਾਸਿੰਘ, ਚੰਬਾਸਿੰਘ, ਜਾਦੋਸਿੰਘ, ਜੋਗਾਸਿੰਘ, ਜੰਗਸਿੰਘ ਦਯਾਲਸਿੰਘ ਦਰਬਾਰਾਸਿੰਘ, ਦਿਲਬਾਗਸਿੰਘ, ਧਰਮਸਿੰਘ, ਧੰਨਾਸਿੰਘ, ਨਿਹਾਲਸਿੰਘ, ਨਿਧਾਨਸਿੰਘ, ਬੂੜਸਿੰਘ, ਭਾਗਸਿੰਘ, ਭੋਲਾਸਿੰਘ, ਭੰਗਾਸਿੰਘ, ਮਹਾਸਿੰਘ ਮੱਜਾਸਿੰਘ, ਮਾਨਸਿੰਘ, ਮੈਯਾਸਿੰਘ, ਰਾਇਸਿੰਘ, ਲਛਮਣਸਿੰਘ. ਦੇਖੋ, ਮਹਾਸਿੰਘ। ੬. ਮੁਕਤ (ਬੰਧਨ ਰਹਿਤ) ਨੂੰ. "ਮੁਕਤੇ ਸੇਵੇ, ਮੁਕਤਾ ਹੋਵੈ." (ਮਾਝ ਅਃ ਮਃ ੩) ਅਵਿਦ੍ਯਾ ਬੰਧਨਾ ਤੋਂ ਰਹਿਤ ਤਤ੍ਵਗ੍ਯਾਨੀ ਨੂੰ ਜੋ ਸੇਵਦਾ ਹੈ, ਉਹ ਮੁਕਤਾ ਹੁੰਦਾ ਹੈ.
ਸਰੋਤ: ਮਹਾਨਕੋਸ਼