ਪਰਿਭਾਸ਼ਾ
ਅਮੀਰ ਮੁਖ਼ਲਿਸਖ਼ਾਨ ਦਾ ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਬਣਾਇਆ ਇੱਕ ਕਿਲਾ, ਅਤੇ ਉਸ ਦੇ ਪਾਸ ਦੀ ਬਸਤੀ ਮੁਖਲਿਸਪੁਰਾ. ਬੰਦਾ ਬਹਾਦੁਰ ਨੇ ਸਰਹਿੰਦ ਇਲਾਕੇ ਉੱਪਰ ਕਬਜਾ ਕਰਕੇ ਕਿਲਾ ਮੁਖਲਿਸਗੜ੍ਹ ਨੂੰ ਆਪਣੇ ਨਿਵਾਸ ਦਾ ਅਸਥਾਨ ਬਣਾਇਆ ਅਤੇ ਇਸ ਦਾ ਨਾਉਂ ਲੋਹਗੜ੍ਹ ਰੱਖਿਆ. ਦੇਖੋ, ਲੋਹਗੜ੍ਹ ੪. ਬਹਾਦੁਰਸ਼ਾਹ ਬਹੁਤ ਫੌਜ ਲੈਕੇ ਇੱਥੇ ਬੰਦੇ ਬਹਾਦੁਰ ਨਾਲ ਜੰਗ ਕਰਨ ਆਇਆ ਅਤੇ ਕਈ ਮਹੀਨੇ ਲੋਹਗੜ੍ਹ ਘੇਰ ਰੱਖਿਆ, ਪਰ ਬੰਦਾ ਬਹਾਦੁਰ ਅਜੇਹੀ ਫੁਰਤੀ ਨਾਲ ਪਹਾੜੀਂ ਜਾ ਵੜਿਆ ਕਿ ਵੈਰੀ ਨੂੰ ਕੁਝ ਪਤਾ ਨਾ ਲੱਗਾ.
ਸਰੋਤ: ਮਹਾਨਕੋਸ਼