ਪਰਿਭਾਸ਼ਾ
ਸੰ. ਮੁਚਕੁੰਦ. ਇੱਕ ਸੂਰਜਵੰਸ਼ੀ ਰਾਜਾ, ਜੋ ਮਾਂਧਾਤਾ ਦਾ ਪੁਤ੍ਰ ਸੀ. ਪੁਰਾਣਕਥਾ ਹੈ ਕਿ ਇੱਕ ਵਾਰ ਦੇਵਤਿਆਂ ਦੀ ਸਹਾਇਤਾ ਲਈ ਮੁਚਕੁੰਦ ਰਾਖਸ਼ਾਂ ਨਾਲ ਲੜਿਆ ਅਤੇ ਫਤੇ ਪਾਈ, ਅਰ ਦੇਵਤਿਆਂ ਤੋਂ ਵਰ ਲਿਆ ਕਿ ਮੈਂ ਦੇਰ ਤੀਕ ਸੁੱਤਾ ਰਹਾਂ, ਅਰ ਜੋ ਮੈਨੂੰ ਜਗਾਵੇ ਉਹ ਮੇਰੇ ਸ਼ਰੀਰ ਤੋਂ ਉਪਜੀ ਅਗਨਿ ਨਾਲ ਭਸਮ ਹੋ ਜਾਵੇ.#ਜਦ ਕਾਲਯਵਨ ਨੇ ਕ੍ਰਿਸਨ ਜੀ ਨੂੰ ਜੰਗ ਵਿੱਚ ਭਜਾ ਦਿੱਤਾ, ਤਦ ਕ੍ਰਿਸਨ ਜੀ ਭਜਦੇ ਹੋਏ ਉਸ ਨੂੰ ਆਪਣੇ ਪਿੱਛੇ ਲਾਕੇ ਉੱਥੇ ਲੈ ਗਏ, ਜਿੱਥੇ ਮੁਚਕੁੰਦ ਸੁੱਤਾ ਪਿਆ ਸੀ. ਮੁਚਕੁੰਦ ਨੂੰ ਠੋਕਰ ਮਾਰਕੇ ਆਪ ਓਲ੍ਹੇ ਹੋਗਏ ਅਰ ਕਾਲਯਵਨ ਸਾਮ੍ਹਣੇ ਆਉਂਦਾ ਹੀ ਮੁੰਚਕੁੰਦ ਦੇ ਸ਼ਰੀਰ ਤੋਂ ਪੈਦਾ ਹੋਈ ਅਗਨਿ ਨਾਲ ਭਸਮ ਹੋਗਿਆ. "ਆਪਨ ਕੋ ਬਚਵਾਇ, ਗਯੋ ਕਾਨ੍ਹ ਮੁਚਕੰਦ ਤੇ। ਤਜੀ ਨੀਂਦ ਤਿਂਹ ਰਾਇ, ਹੇਰਤ ਭਸਮ ਮਲੇਛ ਭੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼