ਮੁਠੀ
mutthee/mutdhī

ਪਰਿਭਾਸ਼ਾ

ਲੁੱਟੀ. ਖੋਹੀ. ਚੁਰਾਈ ਗਈ. "ਮੁਠੀ ਦੂਜੈਭਾਇ." (ਸ੍ਰੀ ਮਃ ੧) ੨. ਕਬਜ਼ਾਧਾਰੀ. ਛੁਰਾਧਾਰੀ. ਸ਼ਸਤ੍ਰ ਦਾ ਮੁੱਠਾ (ਮੁਸ੍ਟਿ) ਹੈ ਜਿਸ ਦੇ ਹੱਥ ਵਿੱਚ. "ਮੁਠੀ ਕ੍ਰੋਧਿ ਚੰਡਾਲਿ." (ਮਃ ੧. ਵਾਰ ਸ੍ਰੀ) ਛੁਰਾਧਾਰੀ ਕ੍ਰੋਧਵ੍ਰਿੱਤਿ ਚੰਡਾਲੀ ਹੈ। ੩. ਸੰਗ੍ਯਾ- ਮੁਸ੍ਟਿ. ਮੁੱਠੀ. ਮੂਠ.
ਸਰੋਤ: ਮਹਾਨਕੋਸ਼