ਪਰਿਭਾਸ਼ਾ
ਜਿਲਾ ਫ਼ਿਰੋਜਪੁਰ ਦੀ ਤਸੀਲ ਵਿੱਚ ਇੱਕ ਪਿੰਡ, ਜੋ ਲੁਦਿਆਨੇ ਦੀ ਸੜਕ ਪੁਰ ਹੈ. ਇੱਥੇ ੧੮. ਦਿਸੰਬਰ ਸਨ ੧੮੪੫ ਨੂੰ ਅੰਗ੍ਰੇਜ਼ਾਂ ਦਾ ਸਿੱਖਾਂ ਨਾਲ ਪਹਿਲਾ ਜੰਗ, ਕ਼ੌਮਘਾਤਕਾਂ ਦੀ ਚਾਲਬਾਜ਼ੀ ਕਰਕੇ ਹੋਇਆ, ਅਰ ਵਜ਼ੀਰ ਅਤੇ ਸੈਨਾਪਤਿ ਦੀ ਬੇ- ਈਮਾਨੀ ਦੇ ਕਾਰਣ ਮੈਦਾਨ ਅੰਗ੍ਰੇਜ਼ਾਂ ਦੇ ਹੱਥ ਆਇਆ. ਇਸ ਵਿਸਯ ਦੇਖੋ, ਕਨਿੰਗਮ (J. D. Cunningham) ਦੇ ਸਿੱਖਇਤਿਹਾਸ ਦਾ ਬਾਬ ੯¹ ਅਤੇ ਫਿਰੋਜ਼ਸ਼ਾਹ ੨. ਦਾ ਫੁਟਨੋਟ.
ਸਰੋਤ: ਮਹਾਨਕੋਸ਼