ਮੁਰਾਦਬੇਗਮ
muraathabaygama/murādhabēgama

ਪਰਿਭਾਸ਼ਾ

ਮੀਰਮੰਨੂ ਦੀ ਬੇਗਮ, ਜਿਸ ਨੇ ਪਤੀ ਦੇ ਮਰਣ ਪਿੱਛੋਂ ਆਪਣੇ ਨਾਬਾਲਗ ਪੁਤ੍ਰ ਅਮੀਨੁੱਦੀਨ ਨੂੰ ਲਹੌਰ ਦਾ ਸੂਬਾ ਥਾਪਕੇ ਹੁਕੂਮਤ ਆਪਣੇ ਹੱਥ ਲਈ. ਅਦੀਨਾਬੇਗ ਸੂਬਾ ਜਲੰਧਰ ਨੇ ਸ਼ਾਹ ਦਿੱਲੀ ਦੇ ਹੁਕਮ ਨਾਲ ਮੁਰਾਦਬੇਗਮ ਨੂੰ ਹਟਾਕੇ ਲਹੌਰ ਦੀ ਸਰਦਾਰੀ ਸਾਂਭੀ. ਦੇਖੋ, ਅਦੀਨਾ ਬੇਗ ਅਤੇ ਮੀਰ ਮੰਨੂ.
ਸਰੋਤ: ਮਹਾਨਕੋਸ਼