ਮੁਲਤਾਨ
mulataana/mulatāna

ਪਰਿਭਾਸ਼ਾ

ਸੰ. मूलत्राण- ਮੂਲਤ੍ਰਾਣ. ਪੂਰਵ ਕਾਲ ਵਿੱਚ ਜਿੱਥੇ ਭਗਤ ਦੀ ਤ੍ਰਾਣ (ਰਖ੍ਯਾ) ਹੋਈ ਹੈ.¹ ਪੰਜਾਬ ਦੀ ਇੱਕ ਕਮਿਸ਼ਨਰੀ ਦਾ ਪ੍ਰਧਾਨ ਨਗਰ. ਇਹ ਬਹੁਤ ਪੁਰਾਣਾ ਸ਼ਹਿਰ ਹੈ. ਹਰਨਾਖਸ ਅਤੇ ਹਿਰਨਕਸ਼ਿਪੁ ਇਸੇ ਥਾਂ ਹੋਏ ਹਨ. ਪ੍ਰਹਲਾਦ ਦੀ ਰਖ੍ਯਾ ਨਰਸਿੰਘ ਨੇ ਜਿਸ ਜਗਾ ਕੀਤੀ ਹੈ. ਉਸ ਦਾ ਸਮਾਰਕ ਮੰਦਿਰ ਕਿਲੇ ਅੰਦਰ ਵਿਦ੍ਯਮਾਨ ਹੈ. ਸਤਿਗੁਰੂ ਨਾਨਕਦੇਵ ਦੇ ਵਿਰਾਜਣ ਦਾ ਅਸਥਾਨ ਪੀਰਾਂ ਦੇ ਮਕਾਨ ਵਿੱਚ ਹੈ, ਪੁਜਾਰੀ ਮੁਸਲਮਾਨ ਹਨ. ਮੁਲਤਾਨ ਵਿੱਚ ਸੂਰਜ ਦਾ ਮੰਦਿਰ ਭੀ ਬਹੁਤ ਪ੍ਰਾਚੀਨ ਹੈ.#ਮੁਲਤਾਨ ਤੇ ਚਿਰਤੀਕ ਮੁਗਲ ਬਾਦਸ਼ਾਹਾਂ ਦਾ ਕਬਜਾ ਰਿਹਾ. ਸਨ ੧੭੫੨ ਤੋਂ ਅਫਗਾਨਿਸਤਾਨ ਦੀ ਹੁਕੂਮਤ ਰਹੀ. ਫੇਰ ਸ਼ੁਜਾਖਾਨ ਅਤੇ ਉਸ ਦਾ ਪੁਤ੍ਰ ਮੁਜ਼ਫ਼ਰਖਾਨ ਸ੍ਵਤੰਤ੍ਰ ਮਾਲਿਕ ਬਣ ਬੈਠੇ.#ਸਨ ੧੮੧੮ ਵਿੱਚ ਮਹਾਰਾਜਾ ਰਣਜੀਤਸਿੰਘ ਨੇ ਮੁਲਤਾਨ ਨੂੰ ਫਤੇ ਕੀਤਾ, ਅਰ ਜਨਵਰੀ ਸਨ ੧੮੪੯ ਵਿੱਚ ਇਸ ਪੁਰ ਅੰਗ੍ਰੇਜ਼ਾਂ ਦਾ ਕਬਜਾ ਹੋਇਆ.#ਮੁਲਤਾਨ ਲਹੌਰ ਤੋਂ ੨੦੭, ਕਰਾਚੀ ਤੋਂ ੫੪੮ ਮੀਲ ਹੈ ਅਤੇ N. W. R. ਦਾ ਭਾਰੀ ਸਟੇਸ਼ਨ ਹੈ. ਇੱਥੇ ਅੰਗ੍ਰੇਜ਼ੀ ਫੌਜ ਦੀ ਵਡੀ ਛਾਉਣੀ ਹੈ. ਮੁਲਤਾਨ ਦੀ ਆਬਾਦੀ ੮੬੨੫੧ ਹੈ.
ਸਰੋਤ: ਮਹਾਨਕੋਸ਼

MULTÁN

ਅੰਗਰੇਜ਼ੀ ਵਿੱਚ ਅਰਥ2

s. m, The name of a city; a province of the Punjab.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ