ਪਰਿਭਾਸ਼ਾ
ਅ਼. [مُصہب] ਮੁਸਹ਼ਫ. ਸਹ਼ੀਫ਼ਹ (ਰਸਾਲੇ) ਜਿਸ ਵਿੱਚ ਇਕੱਠੇ ਕੀਤੇ ਹੋਣ. ਉਹ ਗ੍ਰੰਥ. ਜਿਸ ਵਿੱਚ ਕਈ ਗ੍ਰੰਥਾਂ ਦਾ ਸੰਗ੍ਰਹ ਹੋਵੇ। ੨. ਕੁਰਾਨ. ਮੁਸਲਮਾਨਾਂ ਦਾ ਧਰਮਪੁਸ੍ਤਕ. ਕ਼ੁਰਾਨ ਵਿੱਚ ਪੁਰਾਣੇ ਪੈਗੰਬਰ ਅਤੇ ਨਬੀਆਂ ਦੇ ਵਰਣਨ ਸੰਬੰਧੀ ਰਸਾਲੇ ਹਨ, ਇਸ ਲਈ ਇਹ ਸੰਗ੍ਯਾ ਹੈ. "ਕ਼ਸਮ ਮੁਸਹ਼ਫੇ ਖ਼ੁਫ਼ਿਯਹ ਗਰ ਮਨ ਖ਼ੁਰਮ." (ਜਫਰ) ਦੇਖੋ, ਮੁਸਫ। ੩. ਮਾਸ਼ੂਕ ਦੇ ਕਪੋਲ ਨੂੰ ਭੀ ਕਵੀਆਂ ਨੇ ਮੁਸਹਫ ਲਿਖਿਆ ਹੈ, ਕਿਉਂਕਿ ਆਸ਼ਕ ਲੋਕ ਕ਼ੁਰਾਨ ਦੀ ਤਰਾਂ ਉਸ ਨੂੰ ਭੀ ਚੁੰਮਦੇ ਹਨ. "ਹੈਂ ਸਦਾ ਮੁਸਹ਼ਫ਼ੇ ਰੁਖ਼ਸਾਰ ਪਿਹ ਆਸ਼ਾਰੇ ਗ਼ਜ਼ਬ." (ਮੀਰ ਮਜਰੂਹ਼)
ਸਰੋਤ: ਮਹਾਨਕੋਸ਼