ਪਰਿਭਾਸ਼ਾ
ਸੰਗ੍ਯਾ- ਮੁਖ. ਮੂੰਹ. ਚੇਹਰਾ. "ਮੁਹ ਕਾਲੇ ਤਿਨਾ ਨਿੰਦਕਾਂ." (ਮਃ ੩. ਵਾਰ ਸੋਰ) ੨. ਸੰ. मुह्. ਧਾ- ਪਾਗਲ ਹੋਣਾ. ਅਕਲ ਟਿਕਾਣੇ ਨਾ ਰਹਿਣੀ, ਬੇਹੋਸ਼ ਹੋਣਾ, ਭੁੱਲਣਾ, ਧੋਖਾ ਖਾਣਾ. ਇਸੇ ਤੋਂ ਮੂਢ ਆਦਿ ਸ਼ਬਦ ਬਣਦੇ ਹਨ। ੨. ਦੇਖੋ, ਮੋਹ। ੪. ਸਰਵਮੇਰਾ. ਮੇਰੇ. "ਕੋ ਨ ਭਯੋ ਮੁਹ ਸਾਨੀ." (ਕ੍ਰਿਸਨਾਵ)
ਸਰੋਤ: ਮਹਾਨਕੋਸ਼