ਮੁਫ਼ਤਖ਼ੋਰਾ
mufatakhoraa/mufatakhorā

ਪਰਿਭਾਸ਼ਾ

ਮੁਫ਼ਤ ਖਾਣ ਵਾਲਾ. ਦੇਖੋ, ਤੁਫ਼ੈਲ ਅਤੇ ਨੇਂਬੂਨਿਚੋੜ.#ਪਿਕਦਾਨੋ ਚਪਰਗੱਟੂ ਹੈ ਬਸ ਨਾਮ ਹਮਾਰਾ,#ਇਕ ਮੁਫ਼ਤ ਕਾ ਖਾਨਾ ਹੈ ਸਦਾ ਕਾਮ ਹਮਾਰਾ,#ਉਮਰਾ ਜੋ ਕਹੇ ਰਾਤ, ਹਮ ਚਾਂਦ ਦਿਖਾਦੇਂ#ਰਹਿਤਾ ਹੈ ਸਿਫ਼ਾਰਿਸ਼ ਸੇ ਭਰਾ ਜਾਮ ਹਮਾਰਾ,#ਕਪੜਾ ਕਿਸੀ ਕਾ ਖਾਨਾ ਕਹੀਂ ਸੋਨਾ ਕਿਸੀ ਜਾ#ਗ਼ੈਰੋਂ ਹੀ ਸੇ ਹੈ ਸਾਰਾ ਸਰੰਜਾਮ ਹਮਾਰਾ,#ਹੋ ਰੰਜ ਜਹਾਂ ਪਾਸ ਨ ਜਾਂਯ ਕਬੀ ਉਸ ਕੇ#ਆਰਾਮ ਜਹਾਂ ਹੋ, ਹੈ ਵਹਾਂ ਕਾਮ ਹਮਾਰਾ,#ਜ਼ਰ ਦੀਨ ਹੈ ਕ਼ੁਰਆਨ ਹੈ ਈਮਾਂ ਹੈ ਨਬੀ ਹੈ#ਜ਼ਰ ਹੀ ਮੇਰਾ ਅੱਲਾਹ ਹੈ ਜ਼ਰ ਰਾਮ ਹਮਾਰਾ.#(ਹਰਿਸ਼ਚੰਦ੍ਰ)
ਸਰੋਤ: ਮਹਾਨਕੋਸ਼